August 26, 2026 3:05 pm

ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿੱਖੇਂ ਦੋ ਘੰਟੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ

Share:

ਬਾਲਟੀਮੋਰ, 22 ਅਗਸਤ (ਰਾਜ ਗੋਗਨਾ )— ਬੀਤੇਂ ਦਿਨ ਸਿੱਖ ਕੌਮ ਦੇ ਮਹਾਨ ਵਿਦਵਾਨ ਕਥਾ ਵਾਚਕ  ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ,ਜੋ ਅੱਜਕਲ ਆਪਣੇ ਅਮਰੀਕਾ ਦੇ ਦੌਰੇ ਤੇ ਹਨ।ਜੋ ਅੰਸ਼ ਬੰਸ ਬਾਬਾ ਬਿੱਧੀ ਚੰਦ ਜੀ ਦੇ ਵਿੱਚੋ ਹਨ ਉਹਨਾਂ ਨੇ  ਮੈਰੀਲੈਂਡ  ਦੀਆਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ , ਅਤੇ ਗੁਰਦੁਆਰਾ ਸਾਹਿਬ ਸਿਲਵਰ ਸਪ੍ਰਿੰਗ , ਗੁਰਦੁਆਰਾ ਸਿੰਘ ਸਭਾ ਵਰਜੀਨੀਆਂ , ਅਤੇ ਬੀਤੇਂ ਦਿਨ ਐਤਵਾਰ ਦਾ ਦੀਵਾਨ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿੱਖੇ ਲਗਭੱਗ ਦੋ ਘੰਟੇ  ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ , ਬਾਬਾ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਸ੍ਰੀ ਦਸਮ ਗ੍ਰੰਥ ਸਾਹਿਬ ਜੀ , ਭਾਈ  ਨੰਦ ਲਾਲ  ਜੀ , ਭਾਈ ਗੁਰਦਾਸ ਜੀ , ਸੂਰਜ ਪ੍ਰਕਾਸ਼ , ਪੰਥ ਪ੍ਰਕਾਸ਼ ਅਤੇ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਦੇ ਹਵਾਲੇ ਦੇ ਨਾਲ ਸੰਗਤਾਂ ਨੂੰ  ਨਿਹਾਲ ਕੀਤਾ। ਦੀਵਾਨ ਤੋਂ ਬਾਅਦ ਉਹ ਨੂਰ-ਏ-ਖਾਲਸਾ ਨਿਵਾਸ ਤੇ ਬਾਬਾ ਜੀ ਨੇ ਸੰਗਤਾਂ ਸਮੇਤ ਦਰਸ਼ਨ ਦੀਦਾਰੇ ਦਿੱਤੇ , ਅਤੇ ਸ਼ਾਮ ਨੂੰ ਉਹ ਸਥਾਨਕ ਭਾਈ ਗੁਰਵਿੰਦਰ ਸਿੰਘ ਜੀ ਦੇ ਗ੍ਰਹਿ ਵਿੱਖੇ ਹਾਜ਼ਰੀ ਭਰੀ।

seculartvindia
Author: seculartvindia

Leave a Comment

Voting poll

[democracy id="1"]

latest news