ਤਾਇਵਾਨ ਦੇ ਆਲੇ-ਦੁਆਲੇ ਮਸ਼ਕਾਂ ਕਰਨ ਤੋਂ ਬਾਅਦ ਚੀਨੀ ਫ਼ੌਜ ਨੇ ਕਿਹਾ,‘ਜੰਗ ਲਈ ਤਿਆਰ ਹਾਂ’

ਤਾਇਪੇ, 11 ਅਪਰੈਲ/ਚੀਨ ਦੀ ਫੌਜ ਨੇ ਐਲਾਨ ਕੀਤਾ ਕਿ ਉਹ ਤਾਇਵਾਨ ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਵਿਆਪਕ ਯੁੱਧ ਅਭਿਆਸ ਕਰਨ ਤੋਂ ਬਾਅਦ ‘ਲੜਾਈ ਲਈ ਤਿਆਰ’ ਹੈ। ਚੀਨ ਵੱਲੋਂ ਇਹ ਹਮਲਾਵਰ ਕਾਰਵਾਈ ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਕੇਵਿਨ ਮੈਕਕਾਰਥੀ ਅਤੇ ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਦੀ ਮੁਲਾਕਾਤ ਤੋਂ ਬਾਅਦ ਕੀਤੀ ਗਈ। ਚੀਨ ਨੇ ਕਿਹਾ, ‘ਫੌਜ ਲੜਨ … Read more

ਅਪਰਾਧਿਕ ਮਾਮਲੇ ਵਿੱਚ ਟਰੰਪ ਨੂੰ ਪੁਲੀਸ ਹਿਰਾਸਤ ਵਿਚ ਲਿਆ

ਨਿਊਯਾਰਕ, 4 ਅਪਰੈਲ/ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅੱਜ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਪੁੱਜੇ ਜਿੱਥੇ ਉਨ੍ਹਾਂ ਨੂੰ ਪੇਸ਼ੀ ਤੋਂ ਪਹਿਲਾਂ ਪੁਲੀਸ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸਾਬਕਾ ਰਾਸ਼ਟਰਪਤੀ ਡੋਨਰਡ ਟਰੰਪ 2016 ਦੇ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਅਸ਼ਲੀਲ ਫਿਲਮਾਂ ਨਾਲ ਸਬੰਧਿਤ ਇਕ ਅਦਾਕਾਰਾ ਨੂੰ ਕੁਝ ਗੱਲਾਂ ਗੁਪਤ ਰੱਖਣ ਲਈ ਦਿੱਤੇ ਪੈਸੇ ਦੇ ਦੋਸ਼ਾਂ … Read more

ਇਟਲੀ ’ਚ ਜਲਦ ਹੀ ਸਰਕਾਰੀ ਕੰਮਾਂ ਲਈ ਅੰਗਰੇਜ਼ੀ ’ਤੇ ਪਾਬੰਦੀ ਲੱਗਣ ਦੀ ਸੰਭਾਵਨਾ

ਰੋਮ, 2 ਅਪਰੈਲ/ਇਟਲੀ ’ਚ ਜਲਦ ਹੀ ਸਰਕਾਰੀ ਕੰਮਾਂ ਲਈ ਅੰਗਰੇਜ਼ੀ ’ਤੇ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਪਾਰਟੀ ਨੇ ਸੰਸਦ ’ਚ ਅੰਗਰੇਜ਼ੀ ਸਮੇਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਵਿਰੁੱਧ ਬਿੱਲ ਪੇਸ਼ ਕੀਤਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਦੀ ਉਲੰਘਣਾ ਕਰਨ ’ਤੇ 1 ਲੱਖ ਯੂਰੋ (89 ਲੱਖ 33 ਹਜ਼ਾਰ … Read more