August 4, 2026 6:55 am

ਟੋਰਾਂਟੋ, ਵਿੱਚ ਬਾਬਾ ਨਿਧਾਨ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

Share:

ਟੋਰਾਂਟੋ, 20 ਫਰਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਟੋਰਾਂਟੋ  ਦੇ ਨਾਲ ਲੱਗਦੇ ਸ਼ਹਿਰ ਮਿਸੀਸਾਗਾ ਵਿੱਚ ਲੰਘੇ ਐਤਵਾਰ ਨੂੰ ਗੁਰਦੁਆਰਾ ਉਨਟਾਰੀਓ ਖਾਲਸਾ ਦੀਵਾਨ ਡਿਕਸੀ ਰੋਡ ਵਿਖੇ ਬਾਬਾ ਨਿਧਾਨ ਸਿੰਘ ਜੀ  ਹਜੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦਾ ਪ੍ਰਬੰਧ ਪਿੰਡ ਨਡਾਲੋ ਅਤੇ ਆਸ-ਪਾਸ ਦੀ ਸੰਗਤ ਵੱਲੋ ਕੀਤਾ ਗਿਆ ਸੀ। ਬਾਬਾ ਨਿਧਾਨ ਸਿੰਘ ਜੀ ਦਾ ਜਨਮ ਪੰਜਾਬ ਦੇ ਪਿੰਡ ਨਡਾਲੋ ਵਿੱਖੇਂ ਹੋਇਆ ਸੀ ਅਤੇ ਇਸ ਤੋ ਬਾਅਦ ਉਹਨਾਂ ਵੱਲੋ ਸ੍ਰੀ ਹਜੂਰ ਸਾਹਿਬ ਜਾ ਕੇ  ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਜੋ ਅੱਜ ਤੱਕ ਅਤੁੱਟ ਚੱਲ ਰਹੀ ਹੈ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਤੋ ਇਲਾਵਾ ਕੀਰਤਨੀ ਅਤੇ ਢਾਡੀ ਜੱਥਿਆਂ ਵੱਲੋ ਸੰਗਤਾ ਨੂੰ ਗੁਰਬਾਣੀ ਦੇ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਭਾਈ ਮਹਿੰਦਰ ਸਿੰਘ ਮਿੱਠਾਪੁਰ ਵਾਲੇ ਅਤੇ   ਟਿਵਾਨਾ ਵਾਲੇ ਕੀਰਤਨੀ ਜੱਥੇ ਵੱਲੋ ਰਸ ਭਿੰਨਾਂ  ਕੀਰਤਨ ਕੀਤਾ ਗਿਆ।ਫਿਰ ਕਥਾ ਵਾਚਕ ਭਾਈ ਗੁਲਜਾਰ ਸਿੰਘ ਵੱਲੋ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਗਿਆ ਅਤੇ ਅੰਤ ਵਿੱਚ ਕੈਪਟਨ ਮਲਕੀਤ ਸਿੰਘ ਦੇ ਢਾਡੀ ਜੱਥੇ ਵੱਲੋ ਵਾਰਾਂ ਦੀ ਸੰਗਤਾ ਨਾਲ ਸਾਂਝ ਪਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਰੋਮੀ ਮਿਨਹਾਸ ਅਤੇ ਪ੍ਰਬੰਧਕ ਕਮੇਟੀ ਵੱਲੋ ਵੱਲੋ ਇਸ ਮੌਕੇ ਸਭ ਆਈਆਂ ਹੋਈਆਂ ਸੰਗਤਾ ਦਾ ਧੰਨਵਾਦ ਕੀਤਾ ਗਿਆ।ਇਸ ਮੋਕੇ ਨਰਿੰਦਰ ਮਿਨਹਾਸ, ੳਕਾਂਰ ਪਰਮਾਰ,ਸੁਖਬੀਰ ਪਰਮਾਰ,ਕੁਲਵੰਤ ਸਿੰਘ, ਜਗਜੀਤ ਸਿੰਘ, ਸੁਰਿੰਦਰ ਸਿੰਘ ਪੱਪੀ, ਜਗਤਾਰ ਮਿਨਹਾਸ, ਜਸਵੀਰ ਸਿੰਘ ਖ਼ਾਲਸਾ ਅਤੇ ਹੋਰ ਪਤਵੰਤੇ  ਮੋਜੂਦ ਸਨ।

seculartvindia
Author: seculartvindia

Leave a Comment

Voting poll

[democracy id="1"]

latest news