February 4, 2026 2:04 am

ਅਮਰੀਕਾ ‘ਚ ਤੇਲਗੂ ਵਿਦਿਆਰਥੀ ਦੀ ਮੌਤ ਇੱਕ ਮਹੀਨੇ ਦੇ ਅੰਦਰ ਮਰਨ ਵਾਲਾ ਚੌਥਾ ਭਾਰਤੀ ਵਿਦਿਆਰਥੀ

Share:

ਨਿਊਯਾਰਕ, 3 ਜਨਵਰੀ (ਰਾਜ ਗੋਗਨਾ)- ਬੀਤੇਂ ਦਿਨ  ਅਮਰੀਕਾ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਤੇਲਗੂ  ਵਿਦਿਆਰਥੀ ਦੀ ਜਾਨ ਚਲੀ ਗਈ। ਇੱਕ ਮਹੀਨੇ ਦੇ ਅੰਦਰ ਅਮਰੀਕਾ ਵਿੱਚ ਇਹ ਚੌਥੀ ਘਟਨਾ ਹੈ। ਅਧਿਕਾਰੀਆਂ ਨੇ ਸਿਨਸਿਨਾਟੀ, ਓਹੀਓ ਦੇ ਲਿੰਡਨਰ ਸਕੂਲ ਆਫ ਬਿਜ਼ਨਸ ਵਿੱਚ ਪੜ੍ਹ ਰਹੇ ਤੇਲਗੂ ਮੂਲ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨੀਗੇਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਹੈ। ਇਸ ਵਿੱਚ  ਕਿਹਾ ਗਿਆ ਹੈ ਕਿ ਉਹ ਸ਼੍ਰੇਅਸ ਰੈਡੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। ਕਿਹਾ ਜਾ ਰਿਹਾ ਹੈ ਕਿ ਸ਼੍ਰੇਅਸ ਰੈੱਡੀ ਦੇ ਪਿਤਾ ਜਲਦੀ ਹੀ ਅਮਰੀਕਾ ਆਉਣਗੇ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news