February 4, 2026 2:25 am

ਸਵੇਰ ਦੀ ਨਮਾਜ਼ ਤੋਂ ਬਾਅਦ ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਮਸਜਿਦ ਦੇ ਬਾਹਰ ਇਕ ਮੋਲਵੀ (ਇਮਾਮ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ

Share:

ਨਿਊਜਰਸੀ, 4 ਜਨਵਰੀ(ਰਾਜ ਗੋਗਨਾ)- ਅੱਜ ਬੁੱਧਵਾਰ ਦੀ ਸਵੇਰ ਨੂੰ ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਇੱਕ ਮਸਜਿਦ ਦੇ ਇਮਾਮ, (ਮੌਲਵੀ) ਦੀ  ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਸੂਚਨਾ ਮਿਲੀ ਹੈ। ਜਿਸ ਨੂੰ ਬੁੱਧਵਾਰ ਤੜਕੇ ਸਵੇਰ ਦੀ ਨਮਾਜ਼ ਤੋਂ ਬਾਅਦ ਉਸ ਦੇ  ਘਰ ਦੇ ਬਾਹਰ ਗੋਲੀਆਂ  ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।ਉਸ ਦੇ ਪਰਿਵਾਰ ਅਤੇ ਮਸਜਿਦ ਦੇ ਸੰਪਰਕ ਵਿੱਚ ਰਹੇ ਭਾਈਚਾਰੇ ਦੇ ਨੇਤਾਵਾਂ ਦੇ ਅਨੁਸਾਰ, ਉਸ ਦੀ ਗੋਲੀਆਂ ਦੀ ਤਾਬ ਨਾ ਝੱਲਣ ਕਾਰਨ ਸਥਾਨਕ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ।ਨਿਊਜਰਸੀ ਸੂਬੇ ਵਿੱਚ ਇਮਾਮਾਂ (ਮੌਲਵੀਆਂ)  ਦੀ ਕੌਂਸਲ ਦੇ ਕਨਵੀਨਰ ਇਮਾਮ ਵਹੀ-ਉਦ-ਦੀਨ ਸ਼ਰੀਫ ਨੇ ਕਿਹਾ ਕਿ ਇਮਾਮ ਹਸਨ ਸ਼ਰੀਫ ਨੂੰ ਦੱਖਣੀ ਔਰੇਂਜ ਐਵੇਨਿਊ ‘ਤੇ ਮਸਜਿਦ ਮੁਹੰਮਦ-ਨੇਵਾਰਕ (ਨਿਊਜਰਸੀ) ਨਾਂ ਦੀ ਪਾਰਕਿੰਗ ਵਿਚ ਦੋ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ।ਦੱਸਿਆ ਗਿਆ ਹੈ ਕਿ ਇਮਾਮ ‘ਤੇ ਕਈ ਮਹੀਨੇ ਪਹਿਲਾਂ ਸਵੇਰ ਦੀ ਨਮਾਜ਼ ਤੋਂ ਬਾਅਦ ਮਸਜਿਦ ਦੇ ਬਾਹਰ ਬੰਦੂਕ ਦੀ ਨੋਕ ‘ਤੇ ਇਕ ਹਮਲਾ ਵੀ ਕੀਤਾ ਗਿਆ ਸੀ। ਉਸ ਘਟਨਾ ਵਿੱਚ, ਇਮਾਮ ਨੇ ਸ਼ੱਕੀ ਤੋਂ ਗੰਨ ਖੋਹ ਲਈ, ਸੀ। ਜੋ ਭੱਜ ਗਿਆ ਅਤੇ ਫਿਰ ਫੜਿਆ ਨਹੀਂ ਸੀ  ਗਿਆ।ਨੇਵਾਰਕ ਪਬਲਿਕ ਸੇਫਟੀ ਡਾਇਰੈਕਟਰ ਫ੍ਰਿਟਜ਼ ਫਰੇਗੇ ਦੇ ਅਨੁਸਾਰ, ਬੁੱਧਵਾਰ ਨੂੰ ਗੋਲੀਬਾਰੀ ਸਵੇਰੇ 6:16 ਵਜੇ ਵਾਪਰੀ, ਜਦੋਂ ਮਸਜਿਦ ਦੇ ਬਾਹਰ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੀ ਉਹਨਾਂ ਨੂੰ ਸੂਚਨਾ ਦੇਣ ਵਾਲੀ ਇੱਕ ਦੁਖਦਾਈ ਕਾਲ ਤੋਂ ਬਾਅਦ ਪੁਲਿਸ ਸਥਾਨ ‘ਤੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਇਮਾਮ ਨੂੰ ਨੇਵਾਰਕ ਦੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਅਤੇ ਦੁਪਹਿਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦੁਪਿਹਰ ਦੇ 2:21 ਵਜੇ ਉਸ ਦੀ ਮੌਤ ਹੋ ਗਈ।ਮਾਰੇ ਗਏ  ਮੌਲਵੀ ( ਇਮਾਮ)ਹਸਨ ਸ਼ਰੀਫ ਨੇ ਨੇਵਾਰਕ ਮਸਜਿਦ ਵਿੱਚ ਚਾਰ ਸਾਲਾਂ ਤੱਕ ਸੇਵਾ ਕੀਤੀ।ਪੁਲਿਸ ਨੇ ਕਾਤਲ ਦੀ ਗੁਪਤ ਸੂਚਨਾ ਦੇਣ ਲਈ 25000 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news