August 27, 2026 3:14 am

“ਏਕ ਨਜ਼ਰ” ਅਖ਼ਬਾਰ ਅਤੇ “ਸੰਤ ਨਿਰੰਕਾਰੀ” ਮੈਗਜ਼ੀਨ ਦੇ ਸੰਪਾਦਕ ਲ਼ੇਖਕ ਸੁਲੇਖ ਸਾਥੀ ਹੋਏ ਬ੍ਰਹਮਲੀਨ

Share:

ਹੁਸ਼ਿਆਰਪੁਰ, 11 ਜੁਲਾਈ (ਤਰਸੇਮ ਦੀਵਾਨਾ ) ਸੰਤ ਨਿਰੰਕਾਰੀ ਮਿਸ਼ਨ ਵੱਲੋਂ ਛਪਦੇ ਪੰਜਾਬੀ ਅਖ਼ਬਾਰ ” ਏਕ ਨਜ਼ਰ ” ਅਤੇ ” ਸੰਤ ਨਿਰੰਕਾਰੀ” ਮੈਗਜ਼ੀਨ ਪੰਜਾਬੀ ਐਡੀਸ਼ਨ ਦੇ ਸੰਪਾਦਕ ਸ਼੍ਰੀ ਸੁਲੇਖ ਸਾਥੀ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਬ੍ਰਹਮਲੀਨ ਹੋ ਗਏ ਹਨ। ਸ੍ਰੀ ਸੁਲੇਖ ਸਾਥੀ ਨਿਰੰਕਾਰੀ ਮਿਸ਼ਨ ਦੇ ਮਹਾਨ ਪਚਾਰਕ, ਕਵੀ ,ਲੇਖਕ, ਮੰਚ ਸੰਚਾਲਕ ਅਤੇ ਨਿੱਘੇ ਸੁਭਾਅ ਦੇ  ਮਿਲਣਸਾਰ ਨੇਕ ਦਿਲ ਵਿਅਕਤੀ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ,ਆਰਟੀਕਲ ਏਕ ਨਜ਼ਰ ਅਖ਼ਬਾਰ ਅਤੇ ਸੰਤ ਨਿਰੰਕਾਰੀ ਮੈਗਜ਼ੀਨ ਲਈ ਲਿਖੇ। ਉਹਨਾਂ ਦੀ ਯਾਦ ਵਿੱਚ ਪ੍ਰੇਰਨਾ ਦਿਵਸ ਸਤਿਸੰਗ 12 ਜੁਲਾਈ 2023, ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1.30 ਵਜੇ ਤੱਕ ਸੰਤ ਨਿਰੰਕਾਰੀ ਸਤਿਸੰਗ ਭਵਨ ਮੈਰਿਜ ਗਰਾਊਂਡ ਨਿਰੰਕਾਰੀ ਕਲੋਨੀ ਦਿੱਲੀ ਵਿਖੇ ਹੋਵੇਗਾ।
seculartvindia
Author: seculartvindia

Leave a Comment

Voting poll

[democracy id="1"]

latest news