August 27, 2026 2:31 am

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੰਭਵ ਮਦਦ ਲਈ ਅੱਗੇ ਆਈ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ

Share:

ਦਲਜੀਤ ਕੌਰ/ਸੰਗਰੂਰ, 11 ਜੁਲਾਈ, 2023: ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ, ਬਲਾਕ ਲਹਿਰਾ ਦੇ ਪ੍ਰਧਾਨ ਗੁਰਦਾਸ ਸਿੰਘ ਜਲੂਰ, ਬਲਾਕ ਦਿੜ੍ਹਬਾ ਦੇ ਪ੍ਰਧਾਨ ਗੁਰਵਿੰਦਰ ਸ਼ਾਦੀਹਰੀ ਅਤੇ ਮੱਖਣ ਸ਼ਾਦੀਹਰੀ ਨੇ ਕਿਹਾ ਮੂਨਕ ਏਰੀਏ ‘ਚ ਘੱਗਰ ਦਰਿਆ ਆਪਣੀ ਸਮਰੱਥਾ ਤੋਂ ਜਲਦੀ ਹੀ ਬਾਹਰ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਇਸ ਨਾਲ ਭਵਿੱਖ ਵਿੱਚ ਵੱਡੇ ਨੁਕਸਾਨ ਹੋਣ ਦਾ ਖਦਸਾ ਹੈ। ਜਿਸ ਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਲਾਕਾ, ਮੂਨਕ ਲਹਿਰਾਗਾਗਾ ਅਤੇ ਦਿੜ੍ਹਬਾ ਦੀਆਂ ਸਮੁੱਚੀਆਂ ਕਮੇਟੀਆਂ ਇਸ ਆਫ਼ਤ ਦੇ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹਨ। ਕਿਸੇ ਵੀ ਹੜ੍ਹ ਪੀੜਤ ਨੂੰ ਰਸਦ ਦੀ, ਪਸ਼ੂਆਂ ਲਈ ਹਰੇ ਚਾਰੇ ਦੀ, ਜਾਂ ਕੋਈ ਹੋਰ ਲੋੜ ਪੈਂਦੀ ਹੈ ਤਾਂ ਟੀਮਾਂ 24 ਘੰਟੇ ਹਰ ਸੰਭਵ ਮੱਦਦ ਕਰਨ ਲਈ ਤਿਆਰ ਹਨ। ਇਸ ਮੌਕੇ ਰਾਜ ਖਾਲਸਾ, ਸੀਤਾ ਸਿੰਘ, ਨਿੱਕਾ ਸਿੰਘ, ਕ੍ਰਿਸਨ ਸਿੰਘ, ਬਿਮਲਾ ਕੌਰ, ਗੁਰਨਾਮੋ, ਅਮਰਜੀਤ ਆਦਿ ਹਾਜਰ ਸਨ।

seculartvindia
Author: seculartvindia

Leave a Comment

Voting poll

[democracy id="1"]

latest news