February 23, 2026 10:35 am

ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ‘ਤੇ ਵਿਸ਼ੇਸ਼ ਅਭਿਆਨ ਜਾਰੀ: ਡਾ. ਕਰਮਜੀਤ ਸਿੰਘ

Share:

ਦਲਜੀਤ ਕੌਰ/ਕੌਹਰੀਆਂ/ਸੰਗਰੂਰ, 11 ਜੁਲਾਈ, 2023: ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਅਤੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਸੀ.ਐਚ.ਸੀ. ਕੌਹਰੀਆਂ ਅਤੇ ਅਧੀਨ ਸਿਹਤ ਸੰਸਥਾਵਾਂ ‘ਤੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ।
ਇਸ ਮੌਕੇ ਐਸ.ਐਮ.ਓ ਡਾ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਿਨ-ਬ-ਦਿਨ ਵੱਧ ਰਹੀ ਆਬਾਦੀ ਨਾ ਸਿਰਫ਼ ਸਾਡੇ ਦੇਸ਼ ਵਿੱਚ ਸਗੋਂ ਪੂਰੇ ਵਿਸ਼ਵ ਵਿੱਚ ਚਿੰਤਾ ਦਾ ਵਿਸ਼ਾ ਹੈ। ਜਿਵੇਂ-ਜਿਵੇਂ ਆਬਾਦੀ ਵਧਦੀ ਹੈ, ਇਸ ਨਾਲ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਨਹੀਂ ਆਈ ਹੈ ਪਰ ਫਿਰ ਵੀ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਵੱਧਦੀ ਆਬਾਦੀ ਨੂੰ ਰੋਕਣ ਦੇ ਸਾਧਨਾਂ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਵਿਭਾਗ ‘ਅੰਮ੍ਰਿਤ ਮਹੋਤਸਵ ਵਿੱਚ ਸੰਕਲਪ ਲਓ, ਪਰਿਵਾਰ ਨਿਯੋਜਨ ਨੂੰ ਖੁਸ਼ੀਆਂ ਦਾ ਵਿਕਲਪ ਬਣਾਓ’ ਦੇ ਨਾਅਰੇ ਹੇਠ ਦੋ ਪੜਾਵਾਂ ਵਿੱਚ ਇਸ ਪ੍ਰੋਗਰਾਮ ਨੂੰ ਚਲਾ ਰਿਹਾ ਹੈ। ਵਿਭਾਗ ਵੱਲੋਂ ਪਰਿਵਾਰ ਨਿਯੋਜਨ ਲਈ ਨਸਬੰਦੀ ਅਤੇ ਟਿਊਬ ਬੰਦੀ ਵਰਗੇ ਸਥਾਈ ਤਰੀਕੇ ਕੀਤੇ ਜਾ ਰਹੇ ਹਨ। ਜਿਸ ਲਈ ਨਸਬੰਦੀ ਤੋਂ ਬਾਅਦ ਪੁਰਸ਼ਾਂ ਨੂੰ 1100 ਰੁਪਏ ਅਤੇ ਔਰਤਾਂ ਨੂੰ ਨਸਬੰਦੀ ਤੋਂ ਬਾਅਦ 600 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ 27 ਜੂਨ ਤੋਂ ਸ਼ੁਰੂ ਹੋਇਆ ਲਾਮਬੰਦੀ ਪੰਦਰਵਾੜਾ 10 ਜੁਲਾਈ ਤੱਕ ਜਾਰੀ ਰਿਹਾ। ਅੱਜ ਵਿਸ਼ਵ ਆਬਾਦੀ ਦਿਵਸ ਹੈ ਅਤੇ ਹੁਣ 11 ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਚੱਲੇਗਾ। ਇਸ ਦੌਰਾਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਯੋਗ ਜੋੜਿਆਂ ਨਾਲ ਸੰਪਰਕ ਕਰਕੇ ਸੀਮਤ ਪਰਿਵਾਰ ਅਤੇ ਸਥਾਈ ਤੇ ਅਸਥਾਈ ਪਰਿਵਾਰ ਭਲਾਈ ਦੇ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਗੁਰਪ੍ਰੀਤ ਕੌਰ ਬੀ.ਐਸ.ਏ., ਮਨਜੀਤ ਕੌਰ, ਬਲਜਿੰਦਰ ਕੌਰ, ਰਾਜ ਕੌਰ, ਅੰਜਨਾ ਸ਼ਰਮਾ, ਪਰਮਜੀਤ ਕੌਰ, ਅਮਰਜੀਤ ਕੌਰ ਮ ਪ ਹ ਸ (ਫੀਮੇਲ) ਤੋਂ ਇਲਾਵਾ ਸਮੂਹ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news