
ਹੁਸ਼ਿਆਰਪੁਰ 13 ਜੂਨ ( ਤਰਸੇਮ ਦੀਵਾਨਾ ) ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲ੍ਹੇ ਅੰਦਰ ਚੱਲ ਰਹੇ ਸਾਰੇ ਸਿਹਤ ਪ੍ਰੋਗਰਾਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਿਵਲ ਸਰਜਨ ਨੇ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਵਿਚ ਵਿਚਾਰੇ ਗਏ ਮੁੱਦੇ ਸਾਂਝੇ ਕਰਦਿਆਂ ਦੱਸਿਆ ਸੰਸਥਾਗਤ ਜਣੇਪਾ ਹੋਣ ਤੇ ਸਿਜ਼ੇਰੀਅਨ ਦੀ ਗਿਣਤੀ 20% ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੀ, ਐਸ ਅਤੇ ਐਲ ਫਾਰਮ ਭਰ ਕੇ ਭੇਜਣੇ ਯਕੀਨੀ ਬਣਾਏ ਜਾਣ। ਹਰ ਮਹੀਨੇ ਹੀਅਰਿੰਗ ਏਡ ਦੀ ਰਿਵਿਊ ਮੀਟਿੰਗ ਕੀਤੀ ਜਾਵੇ। ਤਮਾਖੂ ਫ੍ਰੀ ਜ਼ੋਨ ਡਿਕਲੇਅਰ ਕਰਵਾਉਣ ਲਈ ਨਾ ਸਿਰਫ ਸਿਹਤ ਮਹਿਕਮਾ ਬਲਕਿ ਦੂਜੇ ਮਹਿਕਮਿਆਂ ਵਲੋਂ ਵੀ ਚਲਾਨ ਕਟੇ ਜਾਣਗੇ। ਤਿੰਨ ਕੈਂਸਰ ਸਰਵਾਈਕਲ, ਬਰੈਸਟ ਅਤੇ ਓਰਲ ਕੈਂਸਰ ਦੀ ਸਕਰੀਨਿੰਗ ਕਰਕੇ ਹਰ ਮਹੀਨੇ ਰਿਪੋਰਟ ਭੇਜੀ ਜਾਵੇ। ਈਐਨਟੀ ਓਪੀਡੀ ਵਿੱਚ ਜਿਹੜਾ ਵੀ ਮਰੀਜ਼ ਆਏ ਉਸ ਦਾ ਮੂੰਹ ਖੁਲਵਾ ਕੇ ਓਰਲ ਕੈਂਸਰ ਦੀ ਸਕਰੀਨਿੰਗ ਜਰੂਰ ਕੀਤੀ ਜਾਵੇ। ਆਇਓਡੀਨ ਡੈਫੀਸੈਂਸ਼ੀ ਦੇ ਕੰਮ ਤੇ ਫੋਕਸ ਕੀਤਾ ਜਾਵੇ। ਸਾਰਾ ਸਰਕਾਰੀ ਕੰਮ ਪਾਰਦਰਸ਼ਿਤਾ ਨਾਲ ਕੀਤਾ ਜਾਵੇ।
ਡਾ. ਬਲਵਿੰਦਰ ਕੁਮਾਰ ਨੇ ਕਿਹਾ ਕਿ ਈ ਸੰਜੀਵਨੀ ਓ.ਪੀ.ਡੀ, ਆਈ.ਪੀ.ਡੀ ਅਤੇ ਲੈਬ ਟੈਸਟ ਦੀ ਰਿਪੋਰਟ ਸਮੇਂ ਸਿਰ ਪੋਰਟਲ ਤੇ ਅਪਲੋਡ ਕੀਤੀ ਜਾਵੇ। ਹਰ ਮਹੀਨੇ ਐਂਬੂਲੈਂਸ ਦੀ ਚੈਕਿੰਗ ਕਰਕੇ ਉਸ ਨੂੰ ਅਪਡੇਟ ਕੀਤਾ ਜਾਵੇ। ਮੈਡੀਕਲ ਹੈਲਪਲਾਈਨ 104 ਦੀਆਂ ਸ਼ਿਕਾਇਤਾਂ ਦੀ ਪੈਂਡੈਂਸੀ ਨਹੀਂ ਹੋਣੀ ਚਾਹੀਦੀ। ਯੂਜ਼ਰ ਚਾਰਜਿਜ਼ ਸਮੇਂ ਸਿਰ ਖਜਾਨੇ ਚ ਜਮਾਂ ਕਰਵਾਏ ਜਾਣ। ਹਾਈ ਰਿਸਕ ਗਰਭਵਤੀਆਂ ਦੀ ਖਾਸ ਦੇਖਭਾਲ ਯਕੀਨੀ ਬਣਾਈ ਜਾਵੇ। ਹਸਪਤਾਲਾਂ ਵਿਚ ਆਉਂਦੇ ਪੈਰਾਮੈਡੀਕਲ ਸਟੂਡੈਂਟਸ ਦੁਆਰਾ ਆਮ ਲੋਕਾਂ ਨੂੰ ਗਾਈਡ ਕਰਨ ਲਈ ਪੇਸ਼ੈਂਟ ਫੇਸੀਲੀਟੇਟਿੰਗ ਕਾਰਨਰ ਬਣਾਏ ਜਾਣ।
ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ, ਚੈਕ ਅਪ ਅਤੇ ਸੰਪੂਰਨ ਟੀਕਾਕਰਨ ਸੰਬੰਧੀ ਗੱਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਗਰਭਵਤੀ ਔਰਤਾਂ ਦੇ ਪਹਿਲੇ ਅਤੇ ਚੌਥੇ ਚੈੱਕ ਅਪ ਵੱਲ ਖਾਸ ਧਿਆਨ ਦਿੱਤਾ ਜਾਵੇ। ਉਹਨਾਂ ਨੇ ਹੋਮ ਡਿਲਿਵਰੀ ਬਾਰੇ ਖਾਸ ਹਦਾਇਤ ਕਰਦਿਆਂ ਕਿਹਾ ਕਿ ਜ਼ੀਰੋ ਹੋਮ ਡਿਲੀਵਰੀ ਟਾਰਗੇਟ ਫਾਲੋ ਕੀਤਾ ਜਾਵੇ।
ਸਿਵਲ ਸਰਜਨ ਨੇ ਜਿਲ੍ਹੇ ਦੇ ਸਾਰੇ ਬਲਾਕਾਂ ਦੇ ਐਸ.ਐਮ.ਓਜ਼ ਨੂੰ ਐਨ.ਵੀ.ਬੀ.ਡੀ.ਸੀ ਪੀ ਪ੍ਰੋਗਰਾਮ ਅਧੀਨ ਸਰਵੇ ਕਰ ਕੇ ਰੋਜ਼ਾਨਾ ਰਿਪੋਰਟ ਕਰਨ ਨੂੰ ਕਿਹਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਡੇਂਗੂ ਦੇ ਕੇਸਾਂ ਨੂੰ ਰੋਕਿਆ ਜਾ ਸਕੇ। ਉਹਨਾਂ ਆਪਣੇ ਆਪਣੇ ਬਲਾਕ ਵਿਚ ਡੇਂਗੂ ਦੇ ਮਰੀਜ਼ਾਂ ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਕਰਨ ਲਈ ਆਖਿਆ ਤਾਂ ਜੋ ਕਿਸੀ ਵੀ ਸਥਿਤੀ ਨਾਲ ਨਜਿਠਿਆ ਜਾ ਸਕੇ। ਟੀਕਾਕਰਨ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਦਸੰਬਰ 2023 ਤੱਕ ਮੀਜ਼ਲ ਅਤੇ ਰੁਬੇਲਾ ਦਾ ਖ਼ਾਤਮਾ ਕਰਨ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ, ਇਸ ਲਈ ਐਮਆਰ ਦੀ ਪਹਿਲੀ ਅਤੇ ਦੂਜੀ ਡੋਜ਼ ਦੀ ਕਵਰੇਜ 100 ਫੀਸਦੀ ਯਕੀਨੀ ਬਣਾਈ ਜਾਵੇ। ਜ਼ਿਲ੍ਹੇ ਅੰਦਰ ਸੈਕਸ ਰੇਸ਼ੋ ਦੇ ਸੰਬੰਧ ਵਿਚ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਰਲੀ ਰਜਿਸਟਰੇਸ਼ਨ ਤੇ ਪੂਰਾ ਚੈੱਕ ਰੱਖਿਆ ਜਾਵੇ। ਜਿਹਨਾਂ ਬਲਾਕਾਂ ਦੀ ਸੈਕਸ ਰੇਸ਼ੋ ਘੱਟ ਹੈ ਉਹਨਾਂ ਬਲਾਕਾਂ ਵਿਚ ਪੰਚਾਇਤਾਂ ਨਾਲ ਮਿਲ ਕੇ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਕਰਵਾਏ ਜਾਣ ਤਾਂ ਜੋ ਜ਼ਿਲ੍ਹੇ ਦੀ ਸੈਕਸ ਰੇਸ਼ੋ ਵਿਚ ਹੋਰ ਸੁਧਾਰ ਕੀਤਾ ਜਾ ਸਕੇ। ਮੀਟਿੰਗ ਦੇ ਅੰਤ ਵਿਚ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਕਿਹਾ ਕਿ ਪਰਫਾਰਮੈਂਸ ਦੇ ਹਿਸਾਬ ਨਾਲ ਜਿਹੜੇ ਪੈਰਾਮੀਟਰ ਘੱਟ ਹਨ ਉਹਨਾਂ ਉਪਰ ਫੋਕਸ ਕੀਤਾ ਜਾਵੇ ਤਾਂ ਜੋ ਬਾਅਦ ਵਿਚ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ । ਉਹਨਾਂ ਸਾਰੇ ਅਫਸਰ ਸਾਹਿਬਾਨ ਨੂੰ ਇਕ ਟੀਮ ਵਾਂਗ ਕੰਮ ਕਰਦੇ ਹੋਏ ਜ਼ਿਲ੍ਹੇ ਵਿਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਵੱਧਤਾ ਨੂੰ ਦੁਹਰਾਇਆ। ਮੀਟਿੰਗ ਦੇ ਅੰਤ ਵਿਚ ਸਿਵਲ ਸਰਜਨ ਵੱਲੋਂ ਸਮੂਹ ਐਸਐਮਓ ਨੂੰ ਸੀਡੀਆਰ ਸੰਬੰਧੀ ਟ੍ਰੇਨਿੰਗ ਦਿੱਤੀ ਗਈ।