ਬ੍ਰਿਜ ਭੂਸ਼ਨ ਨੂੰ ਗ੍ਰਿਫ਼ਤਾਰ ਕਰਨ ਲਈ ਕੁਰੂਕਸ਼ੇਤਰ ’ਚ ਖਾਪ ਮਹਾਪੰਚਾਇਤ ਨੇ ਸਰਕਾਰ ਨੂੰ ਦਿੱਤਾ 9 ਜੂਨ ਤੱਕ ਦਾ ਅਲਟੀਮੇਟਮ

ਕੁਰੂਕਸ਼ੇਤਰ, 2 ਜੂਨ/ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿੱਚ ਹੋਈ ਖਾਪ ਮਹਾਪੰਚਾਇਤ ਵਿੱਚ ਅੱਜ ਸਰਕਾਰ ਨੂੰ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ 9 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਮੌਕੇ ਕਿਹਾ ਗਿਆ ਕਿ ਧੀਆਂ ਨੂੰ ਇਨਸਾਫ ਦਿਵਾਉਣ ਲਈ  ਤਨ, ਮਨ ਅਤੇ ਧਨ ਨਾਲ ਸੰਘਰਸ਼ ਕੀਤਾ ਜਾਵੇਗਾ। ਜਦੋਂ ਤੱਕ ਬ੍ਰਿਜ ਭੂਸ਼ਨ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ, ਉਦੋਂ ਤੱਕ ਖਾਪਾਂ ਦੀ ਸੰਘਰਸ਼ ਨੂੰ ਹਮਾਇਤ ਜਾਰੀ ਰਹੇਗੀ।

seculartvindia
Author: seculartvindia

Leave a Comment