ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਕੋਰੋਮੰਡਲ ਐਕਸਪ੍ਰੈੱਸ ਪੱਟੜੀ ਤੋਂ ਉਤਰੀ, ਕਰੀਬ 50 ਜਣਿਆਂ ਦੀ ਮੌਤ

ਬਾਲਾਸੋਰ/ਹਾਵੜਾ:ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਅੱਜ ਸ਼ਾਮ ਕੋਰੋਮੰਡਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ ਤੋਂ ਬਾਅਦ ਇਹ ਦੂਜੀ ਲਾਈਨ ਉਤੇ ਸਾਹਮਣਿਓਂ ਆ ਰਹੀ ਇਕ ਮਾਲਗੱਡੀ ਨਾਲ ਟਕਰਾ ਗਈ। ਵੇਰਵਿਆਂ ਮੁਤਾਬਕ ਘਟਨਾ ਵਿਚ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਸੈਂਕੜੇ ਵਿਅਕਤੀ ਫੱਟੜ ਹਨ। ਹਾਦਸਾ ਸ਼ਾਮ ਕਰੀਬ ਸੱਤ ਵੱਜ ਕੇ 20 ਮਿੰਟ ਉਤੇ ਬਹਨਾਗਾ ਬਾਜ਼ਾਰ ਸਟੇਸ਼ਨ ’ਤੇ ਉਸ ਵੇਲੇ ਹੋਇਆ ਜਦ ਕੋਰੋਮੰਡਲ ਐਕਸਪ੍ਰੈੱਸ ਕੋਲਕਾਤਾ ਨਜ਼ਦੀਕ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਜਾ ਰਹੀ ਸੀ। ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ ਹੈ।-ਪੀਟੀਆਈ   

seculartvindia
Author: seculartvindia

Leave a Comment