February 22, 2026 8:33 pm

11 ਤੋਂ 14 ਅਪ੍ਰੈਲ ਤੱਕ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਸਮਾਗਮ ਹੋਣਗੇ- ਸੰਤ ਸਾਰਵਣ ਦਾਸ,ਸੰਤ ਸਤਵਿੰਦਰ ਹੀਰਾ,ਸੰਤ ਸੁਰਿੰਦਰ ਦਾਸ

Share:

ਹੁਸ਼ਿਆਰਪੁਰ 9 ਅਪ੍ਰੈਲ ( ਤਰਸੇਮ ਦੀਵਾਨਾ )  “ਆਦਿ ਧਰਮ ਗੁਰੂ” ਸੰਤ ਸਰਵਣ ਦਾਸ ਸਲੇਮਟਾਵਰੀ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ, ਸੰਤ ਸੁਰਿੰਦਰ ਦਾਸ ਪ੍ਰਧਾਨ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਨੇ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਸੰਗਤਾ ਨੂੰ  ਕਿਹਾ  11 ਅਪ੍ਰੈਲ ਮਹਾਤਮਾ ਜੋਤੀ ਰਾੳ ਫੂਲੇ,12-13 ਅਪ੍ਰੈਲ ਅੰਮ੍ਰਿਤਧਾਰਾ ਪ੍ਰਗਟ ਦਿਵਸ,14 ਅਪ੍ਰੈਲ ਡਾ.ਭੀਮ ਰਾੳ ਅੰਬੇਡਕਰ ਜੀ ਦੇ ਜਨਮ ਦਿਨ ਤੇ ਵਿਸ਼ੇਸ਼ ਸਮਾਗਮ ਹੋਣਗੇ,ਜਿਸ ਵਿੱਚ ਸੰਤ ਮਹਾਂਪੁਰਸ਼,ਬੁੱਧੀਜੀਵੀ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੀਆਂ।“ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ” ਦੇ ਪਲੇਟਫਾਰਮ ਤੋਂ ਦੇਸ਼ ਦੇ ਕਰੋੜਾਂ ਆਦਿ ਧਰਮੀਆਂ ਅੰਦਰ ਬਾਬੂ ਮੰਗੂ ਰਾਮ ਮੁੱਗੋਵਾਲੀਆ,ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾੳ ਅੰਬੇਡਕਰ,ਮਹਾਤਮਾ ਜੋਤੀਬਾ ਫੂਲੇ,ਪੈਰੀਅਰ ਰਾਮਾ ਸੁਆਮੀ ਨਾਇਕਰ,ਬਾਬੂ ਕਾਂਸ਼ੀ ਰਾਮ ਵਰਗੇ ਕੌਮ ਦੇ ਮਹਾਨ ਵਿਦਾਵਾਨਾਂ, ਰਹਿਬਰਾਂ ਦੇ ਸਮਾਨਤਾ,ਭਾਈਚਾਰੇ ਵਾਲੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਕੇ ਗੁਲਾਮੀ ਅਤੇ ਦੂਜਿਆਂ ਦੇ ਰਹਿਮੋਕ੍ਰਮ ਤੇ ਰਹਿਣ ਵਾਲੀ ਮਾਨਸਿਕਤਾ ਨੂੰ ਬਦਲਣ ਲਈ ਨਵੀਂ ਚੇਤਨਾ ਪੈਦਾ ਕੀਤੀ ਜਾ ਰਹੀ ਹੈ।ਬਾਬਾ ਬੰਤਾ ਰਾਮ ਘੇੜਾ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਛੋਹ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ,ਆਦਿ ਅਸਥਾਨਾਂ ਦੀ ਖੋਜ ਕੀਤੀ ਗਈ ਜਿਨਾਂ ਦੇ ਨਵ-ਨਿਰਮਾਣ ਤੇ ਸਾਂਭ ਸੰਭਾਲ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ” ਵਲੋਂ ਬਹੁਤ ਸੁਚੱਜੇ ਪ੍ਰਬੰਧਾਂ ਰਾਂਹੀਂ ਕੀਤੀ ਜਾ ਰਹੀ ਹੈ।ਉਨਾਂ ਸੰਗਤਾਂ ਅਪੀਲ ਕੀਤੀ ਆਪਸੀ ਭਾਈਚਾਰਾ,ਏਕਤਾ ਬਣਾਕੇ ਕੌਮ ਲਈ ਸ਼ੰਘਰਸ਼ ਵਿੱਚ ਸ਼ਾਮਲ ਹੋਣ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news