ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ “ਜਮੀਨ ਦਾ ਸਵਾਲ ਅਤੇ ਦਲਿਤ/ਮਜ਼ਦੂਰ” ਵਿਸ਼ੇ ਤੇ ਸੈਮੀਨਾਰ ਕਰਵਾਇਆ

ਦਲਜੀਤ ਕੌਰ/ਸੰਗਰੂਰ, 9 ਅਪ੍ਰੈਲ, 2023: ਅੱਜ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡਾ.ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ “ਜਮੀਨ ਦਾ ਸਵਾਲ ਅਤੇ ਦਲਿਤ/ਮਜ਼ਦੂਰ” ਵਿਸ਼ੇ ਤੇ ਇੱਕ ਸੈਮੀਨਾਰ ਸਥਾਨਕ ਪਰਜਾਪਤ ਧਰਮਸ਼ਾਲਾ ਸੰਗਰੂਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਪ੍ਰੋ. ਵਿਕਾਸ ਰਾਵੇਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਉਚੇਚੇ ਤੌਰ ਤੇ ਪਹੁੰਚੇ।‌‌

ਇਸ ਮੌਕੇ ਪ੍ਰੋ.ਵਿਕਾਸ ਰਾਵੇਲ ਨੇ ਸੈਮੀਨਾਰ ਦੇ ਵਿਸ਼ੇ “ਜਮੀਨ ਦੇ ਸਵਾਲ ਅਤੇ ਦਲਿਤ ਮਜ਼ਦੂਰ” ਤੇ ਬੋਲਦਿਆ ਕਿਹਾ ਕਿ ਪੰਜਾਬ ਦੇ 40 ਪ੍ਰਤੀਸ਼ਤ ਦਲਿਤਾਂ ਕੋਲ ਸਿਰਫ 3 ਪ੍ਰਤੀਸ਼ਤ ਹੀ ਜਮੀਨ ਹੈ ਜੋ ਕਿ ਪੂਰੇ ਭਾਰਤ ਨਾਲੋਂ ਸਭ ਤੋ ਘੱਟ ਅੰਕੜਾ ਹੈ।ਜਿਸ ਵਿੱਚ ਦਲਿਤਾਂ ਨੂੰ ਜਮੀਨ ਵਿਹੂਣੇ ਕਰਨ ਵਿੱਚ ਮਨੂੰ ਵਿਚਾਰਧਾਰਾ ਜੁੰਮੇਵਾਰ ਹੈ। ਉੱਥੇ ਹੀ 1911 ਦਾ ਕਾਨੂੰਨ ਵੀ ਜਿਮੇਵਾਰ ਹੈ ਜਿਸ ਚ ਭਾਰਤ ਦੇ ਦਲਿਤਾਂ ਨੂੰ ਜਮੀਨ ਲੈਣ ਦਾ ਅਧਿਕਾਰ ਹੀ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਭੂਮੀ ਸੁਧਾਰ ਕਾਨੂੰਨ ਦੇ ਬਾਵਾਜੂਦ ਵੀ ਪੰਜਾਬ ਦੇ ਦਲਿਤਾਂ ਨੂੰ ਜਮੀਨ ਨਹੀਂ ਮਿਲੀ ਸਕੀ ਹੈ ਅਤੇ ਉਹਨਾ ਨੇ ਦਲਿਤਾਂ ਨੂੰ ਜਮੀਨ ਦਾ ਹੱਕ ਦਿਵਾਉਣ ਦਾ ਰਾਹ ਸਿਰਫ ਸੰਘਰਸ਼ ਹੀ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੇ 50% ਲੋਕਾਂ ਕੋਲ ਜ਼ਮੀਨ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਦੇ 65% ਪੇਂਡੂ ਲੋਕ ਜਿਨ੍ਹਾਂ ਵਿੱਚ ਵੱਡੀ ਗਿਣਤੀ ਦਲਿਤ ਸਮਾਜ ਦੀ ਹੈ, ਕੋਲ ਜ਼ਮੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਲੜਾਈ ਜਾਤੀ ਵਿਵਸਥਾ ਵਿਰੁੱਧ ਲੜਾਈ ਦਾ ਹੀ ਇੱਕ ਰੂਪ ਹੈ।

ਸੈਮੀਨਾਰ ਵਿੱਚ ਬੋਲਦਿਆਂ ਜੋਨਲ ਪ੍ਰਧਾਨ ਮੁਕੇਸ਼ ਮਲੋਦ ਨੇ ਕਿਹਾ ਕਿ ਬਾਬਾ ਅੰਬੇਦਕਰ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਚ ਦਲਿਤਾਂ ਦੀ ਮੁਕਤੀ ਲਈ ਅੰਤਰਜਾਤੀ ਵਿਆਹ, ਧਰਮ ਪਰਿਵਰਤਨ ਅਤੇ ਪਾਰਲੀਮੈਂਟਰੀ ਰਾਹ ਦੁਆਰਾ ਜਾਤੀ ਵਿਤਕਰਾ ਖਤਮ ਕਰਨ ਦੀ ਲੜਾਈ ਲੜੀ ਪਰ ਅਖੀਰਲੇ ਸਮੇ ਇਹਨਾ ਸਭ ਨੂੰ ਰੱਦ ਕਰਕੇ ਉਨਾਂ ਨੇ ਜਮੀਨ ਦੀ ਕਾਣੀ ਵੰਡ ਖਤਮ ਕਰਨ ਦੀ ਗੱਲ ਆਖੀ ਸੀ। ਜਿਸ ਲੜਾਈ ਨੂੰ ਅੱਗੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਰ ਰਹੀ ਹੈ ਅਤੇ ਇਸ ਸੀਲਿੰਗ ਐਕਟ ਨੂੰ ਲਾਗੂ ਕਰਵਾ ਕੇ ਬਾਕੀ ਬਚਦੀ ਜਮੀਨ ਦਲਿਤਾਂ/ਮਜ਼ਦੂਰਾਂ ਅਤੇ ਛੋਟੀ ਕਿਸਾਨੀ ‘ਚ ਵੰਡਣ ਦੀ ਗੱਲ ਕਰਦੀ ਹੈ। ਜਿਸ ਨਾਲ ਸਾਡੇ ਤੇ ਪਿਆ ਜਾਤੀ ਵਿਤਕਰਾ ਖ਼ਤਮ ਹੋ ਸਕਦਾ ਹੈ। ਜੋਨਲ ਆਗੂ ਗੁਰਵਿੰਦਰ ਬੌੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਬ ਕਮੇਟੀ ਨਾਲ ਹੋਈ ਮੀਟਿੰਗ ‘ਚ ਸਰਕਾਰ ਦਲਿਤਾਂ ਦੀਆਂ ਜਮੀਨ, ਕਰਜਾ ਦਿਹਾੜੀ ਦੀਆਂ ਮੰਗਾਂ ਨੂੰ ਮੰਨਣ ਤੋਂ ਸਾਫ਼ ਮੁੁੱਕਰ ਗਈ ਹੈ। ਜਿਸ ਤੋ ਸਾਫ ਹੈ ਕਿ ਸਰਕਾਰ ਜਾਤੀ ਵਿਤਕਰਾ ਕਰ ਰਹੀ ਹੈ ਜਿਸਦੇ ਸਿੱਟੇ ਸਰਕਾਰ ਭੁਗਤਣ ਲਈ ਤਿਆਰ ਰਹੇ ਅਤੇ ਜਥੇਬੰਦੀ ਵੱਲੋ ਇਸਦੇ ਲਈ ਵੱਡੀ ਲਾਮਬੰਦੀ ਕਰਨ ਦਾ ਐਲਾਨ ਕੀਤਾ ਗਿਆ। ਅੱਜ ਦੇ ਸੈਮੀਨਾਰ ‘ਚ ਸਟੇਜ ਸਕੱਤਰੀ ਪਰਮਜੀਤ ਲੌਂਗੋਵਾਲ ਨੇ ਕੀਤੀ ਅਤੇ ਧਰਮਵੀਰ ਹਰੀਗੜ ਨੇ ਸੈਮੀਨਾਰ ਚ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

ਸੈਮੀਨਾਰ ਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਇਸਤਰੀ ਜਾਗਰਿਤੀ ਮੰਚ ਦੇ ਆਗੂ ਅਮਨ ਦਿਓਲ ਅਤੇ ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਚੌੰਦਾ ਵੀ ਹਾਜ਼ਰ ਸਨ।

seculartvindia
Author: seculartvindia

Leave a Comment