ਹਿੰਸਾ ਦੇ ਝੰਬੇ ਮਨੀਪੁਰ ਵਿੱਚ ਇੰਟਰਨੈੱਟ ਸੇਵਾਵਾਂ ’ਤੇ ਲੱਗੀ ਪਾਬੰਦੀ 15 ਜੂਨ ਤੱਕ ਵਧਾਈ

ਇੰਫਾਲ(ਮਨੀਪੁਰ), 11 ਜੂਨ/ਮਨੀਪੁਰ ਸਰਕਾਰ ਨੇ ਹਿੰਸਾ ਦੇ ਝੰਬੇ ਸੂਬੇ ਵਿਚ ਇੰਟਰਨੈੱਟ ਸੇਵਾਵਾਂ ’ਤੇ ਲੱਗੀ ਪਾਬੰਦੀ 15 ਜੂਨ ਤੱਕ ਵਧਾ ਦਿੱਤੀ ਹੈ। ਅਧਿਕਾਰਤ ਰਿਲੀਜ਼ ਮੁਤਾਬਕ ਝੂਠੀਆਂ ਖ਼ਬਰਾਂ, ਅਫ਼ਵਾਹਾਂ ਤੇ ਸੋਸ਼ਲ ਮੀਡੀਆ ਮੰਚਾਂ ਜ਼ਰੀਏ ਗ਼ਲਤ ਜਾਣਕਾਰੀ ਦੇ ਪ੍ਰਚਾਰ ਪਾਸਾਰ ਨੂੰ ਰੋਕਣ ਲਈ ਇੰਟਰਨੈੱਟ ਸੇਵਾਵਾਂ ’ਤੇ ਲੱਗੀ ਪਾਬੰਦੀ ਪੰਜ ਹੋਰ ਦਿਨਾਂ ਲਈ ਵਧਾਈ ਗਈ ਹੈ। ਬਿਆਨ ਮੁਤਾਬਕ ਪਾਬੰਦੀ 15 ਜੂਨ ਸ਼ਾਮ 3 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ, ਮਨੀਪੁਰ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਡਾ. ਸਪਮ ਰੰਜਨ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜ ਦੇ ਕਿਸੇ ਵੀ ਹਿੱਸੇ ਤੋਂ ਪਿਛਲੇ 24 ਘੰਟਿਆਂ ਵਿੱਚ ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਮਿਲੀ ਹੈ, ਜੋ ਰਾਜ ਵਿੱਚ ਅਮਨ ਬਹਾਲੀ ਦਾ ਸੰਕੇਤ ਹੈ।-ਏਐੱਨਆਈ

seculartvindia
Author: seculartvindia

Leave a Comment