August 24, 2026 6:39 am

ਸ੍ਰੀ ਖੁਰਾਲਗੜ੍ਹ ਸਾਹਿਬ ਨੇੜੇ ਲੰਗਰ ਲਈ ਰਸਦ ਲੈ ਕੇ ਜਾ ਰਹੀ ਟ੍ਰੈਕਟਰ-ਟਰਾਲੀ ਪਲਟਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ

Share:

ਹੁਸ਼ਿਆਰਪੁਰ  12 ਅਪ੍ਰੈਲ (ਤਰਸੇਮ ਦੀਵਾਨਾ )- ਵਿਸਾਖੀ ਮੌਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਆਮਦ ਮੌਕੇ ਲੰਗਰ ਲਗਾਉਣ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਦਲ ਤੋਂ ਰਸਦ ਲੈ ਕੇ ਜਾ ਰਹੇ ਸ਼ਰਧਾਲੂਆਂ ਦੀ ਟ੍ਰੈਕਟਰ-ਟਰਾਲੀ ਗੜ੍ਹਸ਼ੰਕਰ ਦੇ ਪਿੰਡ ਗੜ੍ਹੀ ਮਾਨਸੋਵਾਲ ਨਜ਼ਦੀਕ ਸਵੇਰ ਸਮੇਂ ਪਲਟ ਗਈ। ਇਸ ਹਾਦਸੇ ’ਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਅੱਧੀ ਦਰਜ਼ਨ ਲੋਕ ਜਖ਼ਮੀ ਹੋ ਗਏ। ਸ੍ਰੀ ਚਰਨਛੋਹ ਗੰਗਾ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਲਈ ਰਸਦ ਲੈ ਕੇ ਜਾ ਰਹੀ ਟਰਾਲੀ ਵਿਚ 14 ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਮ੍ਰਿਤਕਾ ਚ ਮਾਦਾ ਬਾਬਾ (65), ਹੈਰੀ (15), ਜੱਸੀ (17) ਦੀ ਪਹਿਚਾਣ ਹੋਈ ਹੈ ਜੋ ਕਿ ਪਿੰਡ ਬੋਦਲ ਜ਼ਿਲਾ ਲੁਧਿਆਣਾ ਦੇ ਦੱਸੇ ਜਾ ਰਹੇ ਹਨ। ਬੀਣੇਵਾਲ ਪੁਲਿਸ ਚੌਕੀ ਦੀ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਚ ਲੈਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਲਾਸ਼ ਘਰ ਚ ਰੱਖ ਦਿੱਤੀਆਂ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
seculartvindia
Author: seculartvindia

Leave a Comment

Voting poll

[democracy id="1"]

latest news