August 24, 2026 6:41 am

ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਅੱਜ ਸਵੇਰੇ ਵੱਡੇ ਕਾਫ਼ਲੇ ਰਾਹੀ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ

Share:

ਰਈਆ, 8 ਦਸੰਬਰ/ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਅੱਜ ਸਵੇਰੇ ਵੱਡੇ ਕਾਫ਼ਲੇ ਰਾਹੀ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ, ਜਿੱਥੇ ਉਨ੍ਹਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਸੰਘ ਮੁਖੀ ਅੱਜ ਸਵੇਰੇ 10.30 ਵਜੇ ਬਿਆਸ ਪੁਲ ਤੋਂ ਗੱਡੀਆਂ ਦੇ ਵੱਡੇ ਕਾਫ਼ਲੇ ਰਾਹੀ ਡੇਰਾ ਬਿਆਸ ਦਾਖਲ ਹੋਏ ਅਤੇ 10.40 ’ਤੇ ਡੇਰੇ ਦੇ ਅੰਦਰ ਪੁੱਜੇ, ਜਿੱਥੇ ਉਨ੍ਹਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਸਵਰੇ 11 ਤੋਂ ਦੁਪਹਿਰ 12 ਵਜੇ ਤੱਕ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਦੇ ਵੇਰਵੇ ਪ੍ਰਾਪਤ ਨਹੀਂ ਹੋਏ। ਸੰਘ ਮੁਖੀ ਨੇ ਡੇਰੇ ਅੰਦਰ ਲੰਗਰ ਹਾਲ ਵਿਚ ਜਾ ਕੇ ਉੱਥੇ ਪ੍ਰਬੰਧਾਂ ਸਬੰਧੀ ਵੀ ਦੇਖਿਆ। ਉਹ ਕਰੀਬ ਦੋ ਘੰਟੇ ਡੇਰੇ ਦੇ ਅੰਦਰ ਰਹੇ ਅਤੇ ਬਾਅਦ ਦੁਪਹਿਰ 12.50 ਵਜੇ ਰਵਾਨਾ ਹੋ ਗਏ। ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਦੇ ਕਈ ਕੇਂਦਰੀ ਮੰਤਰੀ ਡੇਰੇ ਦੇ ਮੁਖੀ ਨਾਲ ਮਿਲ ਚੁੱਕੇ ਹਨ।

seculartvindia
Author: seculartvindia

Leave a Comment

Voting poll

[democracy id="1"]

latest news