August 26, 2026 7:15 am

ਰਾਜਸਥਾਨ ਵਿੱਚ ਭਾਜਪਾ ਨੂੰ ਵੱਡਾ ਝਟਕਾ: ਸੂਬੇ ਦੇ ਰਾਜ ਮੰਤਰੀ ਸੁਰਿੰਦਰ ਪਾਲ ਸਿੰਘ ਕਰਨਪੁਰ ਤੋਂ ਚੋਣ ਹਾਰ ਗਏ

Share:

ਜੈਪੁਰ, 8 ਜਨਵਰੀ//ਰਾਜਸਥਾਨ ਵਿੱਚ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੂਬੇ ਦੇ ਰਾਜ ਮੰਤਰੀ ਸੁਰਿੰਦਰ ਪਾਲ ਸਿੰਘ ਕਰਨਪੁਰ ਤੋਂ ਚੋਣ ਹਾਰ ਗਏ ਹਨ। ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਕੂਨਰ ਨੇ ਭਾਜਪਾ ਉਮੀਦਵਾਰ ਸੁਰਿੰਦਰਪਾਲ ਸਿੰਘ ਨੂੰ 11,283 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੇ ਸੁਰਿੰਦਰਪਾਲ ਸਿੰਘ ਨੂੰ ਨਾ ਸਿਰਫ਼ ਟਿਕਟ ਦਿੱਤੀ ਸੀ ਸਗੋਂ ਮੰਤਰੀ ਬਣਾ ਨੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਸੀ। ਉਨ੍ਹਾਂ ਨੂੰ ਖੇਤੀਬਾੜੀ ਮਾਰਕੀਟਿੰਗ ਬੋਰਡ, ਇੰਦਰਾ ਗਾਂਧੀ ਨਹਿਰ ਵਿਭਾਗ ਅਤੇ ਘੱਟ ਗਿਣਤੀ ਕਮਿਸ਼ਨ ਬਾਰੇ ਵਿਭਾਗ ਦਿੱਤਾ ਗਿਆ ਸੀ। ਉਨ੍ਹਾਂ ਨੇ ਅਜੇ ਮੰਤਰੀ ਵਜੋਂ ਅਹੁਦਾ ਨਹੀਂ ਸੀ ਸੰਭਾਲਿਆ।ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ ਕਾਂਗਰਸੀ ਉਮੀਦਵਾਰ ਨੇ ਸੁਰਿੰਦਰਪਾਲ ਸਿੰਘ ਦੀਆਂ 83,667 ਵੋਟਾਂ ਦੇ ਮੁਕਾਬਲੇ ਰੁਪਿੰਦਰ ਸਿੰਘ ਕੂਨਰ ਨੇ 94950 ਵੋਟਾਂ ਹਾਸਲ ਕਰਕੇ ਚੋਣ ਜਿੱਤ ਲਈ। -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news