August 26, 2026 10:21 pm

‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਤਹਿਤ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਜੂਟ ਦੇ ਬੈਗ ਵਰਤਣ ਲਈ ਪ੍ਰੇਰਿਆ 

Share:

ਦਲਜੀਤ ਕੌਰ/ਸੰਗਰੂਰ, 24 ਜੂਨ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਕੌਂਸਲ ਸੰਗਰੂਰ ਦੀ ਟੀਮ ਵੱਲੋਂ “ਮੇਰਾ ਸ਼ਹਿਰ ਮੇਰਾ ਮਾਣ” ਮੁਹਿੰਮ ਤਹਿਤ ਸ਼ਹਿਰ ਨੂੰ ਕਲੀਨ ਗ੍ਰੀਨ ਪ੍ਰਦੂਸ਼ਣ ਫ੍ਰੀ ਬਣਾਉਣ ਲਈ ਸਵੱਛਤਾ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਐਨ.ਸੀ.ਸੀ ਵਲੰਟੀਅਰਾਂ ਨੇ ਵੀ ਸਹਿਯੋਗ ਦਿੰਦਿਆਂ ਸਬਜ਼ੀ ਮੰਡੀ, ਫ਼ਲ ਮੰਡੀ ਮੰਡੀ ਅਤੇ ਸੁਨਾਮੀ ਗੇਟ ਸਥਿਤ ਰੇਹੜ੍ਹੀ -ਫੜੀ ਵਾਲਿਆਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨਾ ਕਰਨ ਅਤੇ ਕੂੜਾ ਬਾਹਰ ਸੁੱਟ ਕੇ ਉਸਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਜੂਟ ਦੇ ਬੈਗ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੌਰਾਨ ਟੀਮ ਨੇ ਵਲੰਟੀਅਰਾਂ ਨਾਲ ਮਿਲ ਕੇ ਮੈਗਜ਼ੀਨ ਮੁਹੱਲਾ ਪਾਰਕ ਵਿੱਚ ਫ਼ਲਾਂ ਦੇ ਅਤੇ ਛਾਂਦਾਰ ਬੂਟੇ ਲਗਾਏ ਗਏ ਜਿੰਨਾਂ ਨੂੰ ਪੰਜਾਬ ਪਲਾਂਟੇਸ਼ਨ ਐਪ ਉੱਤੇ ਲਿੰਕ ਕੀਤਾ ਗਿਆ। ਇਸ ਦੌਰਾਨ ਸਵੱਛਤਾ ਸਬੰਧੀ ਸਹੁੰ ਚੁਕਾਈ ਗਈ ਅਤੇ ਨਗਰ ਕੌਂਸਲ ਵੱਲੋਂ ਵਲੰਟੀਅਰਾਂ ਨੂੰ ਯਾਦਗਾਰ ਵਜੋਂ ਜੂਟ ਦੇ ਥੈਲੇ ਵੰਡੇ ਗਏ। ਇਸ ਮੁਹਿੰਮ ਵਿੱਚ ਕਾਰਜ ਸਾਧਕ ਅਫ਼ਸਰ ਬਾਲਕ੍ਰਿਸ਼ਨ, ਸੈਨੀਟੇਸ਼ਨ ਸੁਪਰਡੈਂਟ ਜਸਵੀਰ ਸਿੰਘ, ਸੈਨੇਟਰੀ ਇੰਸਪੈਕਟਰ ਜੀਤਾ ਰਾਮ, ਸੀ.ਐੱਫ. ਗੁਰਿੰਦਰ ਕੁਮਾਰ ਨੇ ਵੀ ਸਹਿਯੋਗ ਦਿੱਤਾ।
ਫੋਟੋ: ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਤਹਿਤ ਸੰਗਰੂਰ ਸ਼ਹਿਰ ਵਿਖੇ ਵਲੰਟੀਅਰ ਫ਼ਲ ਵਿਕਰੇਤਾਵਾਂ ਨੂੰ ਜੂਟ ਬੈਗ ਵਰਤਣ ਲਈ ਪ੍ਰੇਰਿਤ ਕਰਦੇ ਹੋਏ।
seculartvindia
Author: seculartvindia

Leave a Comment

Voting poll

[democracy id="1"]

latest news