August 25, 2026 10:52 am

ਭਾਰਤੀ ਕਿਸਾਨ ਯੂਨੀਅਨ  ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਪ੍ਰਧਾਨ ਅਤੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਹੇ, ਸੁਰਜੀਤ ਸਿੰਘ ਕਮਰਾਏ ਵੱਲੋ ਖੁਦ ਨੂੰ ਆਪਣੇ ਪਿਸਤੋਲ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ

Share:

ਭੁਲੱਥ, 27 ਜੂਨ (ਅਜੈ ਗੋਗਨਾ )- ਬੀਤੇਂ ਦਿਨ ਨਜਦੀਕੀ ਪਿੰਡ ਕਮਰਾਏ ਦੇ ਵਾਸੀ ਅਤੇ  ਨਗਰ ਪੰਚਾਇਤ ਭੁਲੱਥ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਕਮਰਾਏ ਨੇ ਆਪਣੇ ਘਰ ਅੰਦਰ ਹੀ  ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ  ਲਈ  ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਸੁਰਜੀਤ ਸਿੰਘ ਕਮਰਾਏ ਘਰ ਵਿੱਚ ਇੱਕਲਾ ਹੀ ਰਹਿੰਦਾ ਸੀ, ਉਸਦੇ ਦੋ ਬੇਟੇ ਵਿਦੇਸ਼ ਅਮਰੀਕਾ ਅਤੇ ਤਿੰਨੋ ਬੇਟੀਆਂ ਸ਼ਾਦੀ-ਸੁਦਾ ਹਨ ਅਤੇ ਉਸਦੀ ਪਤਨੀ ਉਸ ਤੋ ਵੱਖ ਰਹਿ ਰਹੀ ਸੀ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਪਤਾ ਲੱਗਾ ਜਦੋ ਉਸਦੀ ਬੇਟੀ ਬਾਰ-ਬਾਰ ਫੋਨ ਲਗਾ ਰਹੀ ਸੀ ਪ੍ਰਤੂੰ ਕੋਈ ਫੋਨ ਨਹੀ ਚੁੱਕਦਾ ਸੀ। ਉਸਨੇ ਆਪਣੇ ਪੇਕੇ ਪਰਿਵਾਰ ਦੇ ਗੁਆਢੀਆਂ ਨੂੰ ਫੋਨ ਕਰਕੇ ਆਪਣੇ ਪਿਤਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਘਰ ਦੇ ਅੰਦਰ ਲਾਇਟ ਤੇ ਪੱਖਾ ਚੱਲ ਰਿਹਾ ਹੈ, ਦੁੱਧ ਵਾਲਾ ਵੀ ਅਵਾਜਾਂ ਮਾਰ ਕੇ ਚਲਾ ਗਿਆ ਹੈ ਪ੍ਰਤੂੰ ਅੰਦਰੋ ਕੋਈ ਜਵਾਬ ਜਾਂ ਸੁਰਜੀਤ ਸਿੰਘ ਬਾਹਰ ਨਹੀ ਆ ਰਿਹਾ ਅਤੇ ਨਾ ਹੀ ਉਸਨੂੰ ਦੋ ਦਿਨ ਤੋ ਦੇਖਿਆ ਗਿਆ ਹੈ। ਜਦੋ ਅੱਜ ਸਵੇਰ ਮ੍ਰਿਤਕ ਦੀ ਬੇਟੀ ਉਸਦਾ ਪੁੱਤਰ ਆਪਣੇ ਪੇਕੇ ਘਰ ਆਏ ਤਾਂ ਬਾਹਰ ਦਾ ਮੇਨ ਦਰਵਾਜਾਂ ਖੜਕਾਇਆ ਤਾਂ ਕੋਈ ਬਾਹਰ ਨਹੀ ਆਇਆ ਤੇ ਬਾਹਰ ਦੀ ਕੰਧ ਟੱਪਕੇ ਅੰਦਰ ਦਾਖਲ ਹੋਏ ਤਾਂ ਕਮਰੇ ਦਾ ਦਰਵਾਜਾਂ ਭੰਨਕੇ ਖੋਲਿਆ ਤੇ ਦੇਖਿਆ ਕਿ ਸੁਰਜੀਤ ਸਿੰਘ ਨੇ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ ਸੀ ਅਤੇ ਉਸਦੀ ਲਾਸ਼ ਕੁਰਸੀ ਤੇ ਲਟਕਦੀ ਪਈ ਸੀ। ਮ੍ਰਿਤਕ ਦੀ ਬੇਟੀ ਨੇ ਕਿਹਾ ਕਿ ਮੇਰੀ ਆਪਣੇ ਪਿਤਾ ਨਾਲ ਪਰਸੋ ਰਾਤ ਫੋਨ ਰਾਹੀ ਗੱਲ ਹੋਈ ਸੀ ਅਤੇ ਬਾਅਦ ਵਿੱਚ ਮੇਰਾ ਫੋਨ ਨਹੀ ਉਠਾਇਆ, ਕਿਆਸ ਲਗਾੲਆ ਜਾ ਰਹੇ ਹਨ ਕਿ ਮ੍ਰਿਤਕ ਸੁਰਜੀਤ ਸਿੰਘ ਵੱਲੋ ਪਰਸੋ ਰਾਤ ਆਤਮ ਹੱਤਿਆ ਕੀਤੀ ਗਈ ਹੈ ਅਤੇ ਇਹ ਵੀ ਸੁਨਣ ਵਿੱਚ ਆਇਆ ਕਿ ਮ੍ਰਿਤਕ ਪਿਛਲੇ ਕੁੱਝ ਸਮੇਂ ਤੋ ਮਾਨਸਿਕ ਤੋਰ ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ ਅਤੇ ਉਸਦੀ ਮਾਨਸਿਕਤਾ ਦੀ ਦਵਾਈ ਚੱਲ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਮੁੱਖੀ ਭੁਲੱਥ ਗੋਰਵ ਧੀਰ ਪੁਲਿਸ ਪਾਰਟੀ ਨਾਲ ਮੋਕੇ ਤੇ ਪਹੁੰਚੇ ਅਤੇ ਸਾਰੇ ਹਲਾਤਾਂ ਦਾ ਜਾਇਜਾ ਲੈਕੇ ਅਗਲੇਰੀ ਕਾਰਵਾਈ ਸੁ਼ਰੂ ਕਰ ਦਿੱਤੀ ਗਈ ਹੈ।

seculartvindia
Author: seculartvindia

Leave a Comment

Voting poll

[democracy id="1"]

latest news