August 10, 2026 10:22 am

ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ

Share:

ਚੇਨਈ, May 10 – ਆਈਪੀਐਲ ਵਿਚ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਨੇ ਐਤਵਾਰ ਨੂੰ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਉਰਵਿਲ ਪਟੇਲ ਦੀ 23 ਗੇਂਦਾਂ ਵਿੱਚ 65 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ (LSG) ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਅਹਿਮ ਜਿੱਤ ਨਾਲ ਚੇਨਈ ਨੇ ਆਈ.ਪੀ.ਐਲ. ਦੇ ਪਲੇਅ-ਆਫ ਦੀ ਦੌੜ ਵਿੱਚ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।

ਉਰਵਿਲ ਪਟੇਲ ਨੇ 8 ਛੱਕੇ ਅਤੇ 2 ਚੌਕੇ ਜੜੇ ਜਿਸ ਕਾਰਨ ਚੇਨਈ ਨੇ 204 ਦੌੜਾਂ ਦੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ। ਇਸ ਦੌਰਾਨ ਉਰਵਿਲ ਨੇ ਮਹਿਜ਼ 13 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰਕੇ ਕਿਸੇ ਭਾਰਤੀ ਵੱਲੋਂ ਸਭ ਤੋਂ ਤੇਜ਼ ਆਈ.ਪੀ.ਐਲ. ਫਿਫਟੀ ਦੇ ਯਸ਼ਸਵੀ ਜੈਸਵਾਲ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ। ਹਾਲਾਂਕਿ ਵਿਚਕਾਰਲੇ ਓਵਰਾਂ ਵਿੱਚ ਲਗਾਤਾਰ ਵਿਕਟਾਂ ਡਿੱਗਣ ਕਾਰਨ ਚੇਨਈ ਦੀ ਟੀਮ ਕੁਝ ਮੁਸ਼ਕਲ ਵਿੱਚ ਫਸ ਗਈ ਸੀ ਪਰ ਸ਼ਿਵਮ ਦੂਬੇ (7 ਗੇਂਦਾਂ ਵਿੱਚ 15 ਦੌੜਾਂ) ਅਤੇ ਪ੍ਰਸ਼ਾਂਤ ਵੀਰ ਨੇ ਸਬਰ ਤੋਂ ਕੰਮ ਲੈਂਦਿਆਂ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ। ਇਸ ਜਿੱਤ ਨਾਲ ਚੇਨਈ ਅੰਕ ਸੂਚੀ ਵਿੱਚ ਰਾਜਸਥਾਨ ਰੌਇਲਜ਼ ਨੂੰ ਪਛਾੜ ਕੇ ਟੌਪ-5 ਵਿੱਚ ਪਹੁੰਚ ਗਈ ਹੈ।

seculartvindia
Author: seculartvindia

Leave a Comment

Voting poll

[democracy id="1"]

latest news