ਟੀ ਵੀ ਕੇ ਵੱਲੋਂ ਸਰਕਾਰ ਬਣਾਉਣ ਲਈ ‘ਥਲਪਤੀ’ ਦੀ ਭੱਜ ਦੌੜ

ਵਿਜੈ ਲੋਕ ਭਵਨ ਗਏ ਸਨ, ਪਰ ਅਧਿਕਾਰੀਆਂ ਜਾਂ ਟੀ ਵੀ ਕੇ ਵੱਲੋਂ ਇਸ ਬਾਰੇ ਫ਼ੌਰੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਦੀ ਅਰਲੇਕਰ ਨਾਲ ਮੁਲਾਕਾਤ ਹੋਈ ਜਾਂ ਨਹੀਂ ਅਤੇ ਕੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਗਿਆ ਹੈ। ਟੀ ਵੀ ਕੇ ਮੁਖੀ ਕਰੀਬ 40 ਮਿੰਟ ਤੱਕ ਰਾਜਪਾਲ ਦੇ ਨਿਵਾਸ ਅੰਦਰ ਰਹੇ ਅਤੇ ਫਿਰ ਉੱਥੋਂ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਕਾਂਗਰਸ ਸਣੇ 112 ਸਮਰਥਕ ਵਿਧਾਇਕਾਂ ਦੀ ਸੂਚੀ ਸੌਂਪਣ ਦੇ ਬਾਵਜੂਦ, ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਅਜੇ ਤੱਕ ਵਿਜੈ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਦਿੱਤਾ।

seculartvindia
Author: seculartvindia

Leave a Comment