August 24, 2026 8:18 am

ਚੋਣ ਕਮਿਸ਼ਨ ਨੇ ਤਾਮਿਲਨਾਡੂ ਵਿੱਚ 74.07 ਲੱਖ ਲੋਕਾਂ ਦੇ ਨਾਮ ਹਟਾਏ

Share:

ਚੋਣ ਕਮਿਸ਼ਨ ਨੇ ਤਾਮਿਲਨਾਡੂ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ (ਐੱਸ ਆਈ ਆਰ) ਪ੍ਰਕਿਰਿਆ ਮਗਰੋਂ ਅੱਜ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਸ਼੍ਰੇਣੀਆਂ ਤਹਿਤ 74.07 ਲੱਖ ਲੋਕਾਂ ਦੇ ਨਾਮ ਹਟਾਏ ਗਏ ਹਨ। ਇਸ ਤਰ੍ਹਾਂ ਦੱਖਣੀ ਸੂਬੇ ਵਿੱਚ ਕੁੱਲ ਵੋਟਰਾਂ ਦੀ ਸੰਖਿਆ 5.67 ਕਰੋੜ ਰਹਿ ਗਈ ਹੈ।

ਤਾਮਿਲਨਾਡੂ ਦੀ ਮੁੱਖ ਚੋਣ ਅਧਿਕਾਰੀ (ਸੀ ਈ ਓ) ਅਰਚਨਾ ਪਟਨਾਇਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ ਆਈ ਆਰ ਪ੍ਰਕਿਰਿਆ ਤੋਂ ਪਹਿਲਾਂ ਸੂਬੇ ਵਿੱਚ ਕੁੱਲ 6.41 ਕਰੋੜ ਵੋਟਰ ਰਜਿਸਟਰਡ ਸਨ। ਐੱਸ ਆਈ ਆਰ ਪ੍ਰਕਿਰਿਆ ਦੇ ਸ਼ੁਰੂਆਤੀ ਗੇੜ ਵਿੱਚ 97.37 ਲੱਖ ਵੋਟਰਾਂ ਦੇ ਨਾਮ ਹਟਾਏ ਗਏ ਸੀ; ਸੁਧਾਈ ਤੇ ਸੁਣਵਾਈ ਦੀ ਪ੍ਰਕਿਰਿਆ ਮਗਰੋਂ ਸੂਚੀ ’ਚੋਂ 74,07,207 ਨਾਮ ਹਟਾਏ ਗਏ ਹਨ ਅਤੇ ਅੰਤਿਮ ਸੂਚੀ ਵਿੱਚ ਕੁੱਲ ਵੋਟਰਾਂ ਦੀ ਸੰਖਿਆ 5.67 ਕਰੋੜ ਰਹਿ ਗਈ ਹੈ। 18-19 ਸਾਲ ਉਮਰ ਵਰਗ ਦੇ 7.4 ਲੱਖ ਲੋਕਾਂ ਦੇ ਨਾਮ ਪਹਿਲੀ ਵਾਰ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ।

seculartvindia
Author: seculartvindia

Leave a Comment

Voting poll

[democracy id="1"]

latest news