August 24, 2026 5:45 am

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਦੇ ਟਰਾਇਲ 4 ਅਤੇ 5 ਅਕਤੂਬਰ ਨੂੰ ਹੋਣਗੇ: ਜ਼ਿਲ੍ਹਾ ਖੇਡ ਅਫ਼ਸਰ

Share:

ਦਲਜੀਤ ਕੌਰ/ਸੰਗਰੂਰ, 3 ਅਕਤੂਬਰ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ 10 ਅਕਤੂਬਰ ਤੋਂ 15 ਅਕਤੂਬਰ ਤੱਕ ਵੱਖ ਵੱਖ ਜ਼ਿਲਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਰਚਰੀ, ਸਾਈਕਲਿੰਗ, ਘੋੜ ਸਵਾਰੀ, ਫੈਂਸਿੰਗ, ਜਿਮਨਾਸਟਿਕ, ਕੈਕਿੰਗ ਤੇ ਕਨੋਇੰਗ, ਰੋਇੰਗ, ਰਗਬੀ, ਵੂਸ਼ੋ ਅਤੇ ਰੋਲਰ ਸਕੇਟਿੰਗ ਦੇ ਟਰਾਇਲ ਵੱਖ ਵੱਖ ਸਥਾਨਾਂ ’ਤੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਆਰਚਰੀ ਦੇ ਟਰਾਇਲ ਮਿਤੀ 4 ਅਕਤੂਬਰ ਨੂੰ ਸਵੇਰੇ 9 ਵਜੇ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਵਾਰ ਹੀਰੋਜ਼ ਸਟੇਡੀਅਮ ਵਿਖੇ ਸਾਈਕਲਿੰਗ , ਘੋੜ ਸਵਾਰੀ, ਫੈਂਸਿੰਗ, ਜਿਮਨਾਸਟਿਕ, ਕੈਕਿੰਗ ਤੇ ਕਨੋਇੰਗ, ਰੋਇੰਗ ਤੇ ਰਗਬੀ ਦੇ ਟਰਾਇਲ 5 ਅਕਤੂਬਰ ਨੂੰ ਸਵੇਰੇ 9 ਵਜੇ, ਵੂਸ਼ੋ ਦੇ ਟਰਾਇਲ ਪੈਰਾਮਾਊਂਟ ਪਬਲਕਿ ਸਕੂਲ ਲਹਿਰਾ ਵਿਖੇ 5 ਅਕਤੂਬਰ ਨੂੰ ਸਵੇਰੇ 9 ਵਜੇ ਅਤੇ ਰੋਲਰ ਸਕੇਟਿੰਗ ਦੇ ਟਰਾਇਲ ਤਹਿਤ ਰੋਲਰ ਹਾਕੀ: ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਤੇ ਸਪੀਡ ਸਕੇਟਿੰਗ: ਪੁਲਿਸ ਲਾਈਨ ਸੰਗਰੂਰ ਵਿਖੇ 5 ਅਕਤੂਬਰ ਨੂੰ ਸਵੇਰੇ 9 ਵਜੇ ਹੋਣਗੇ।
seculartvindia
Author: seculartvindia

Leave a Comment

Voting poll

[democracy id="1"]

latest news