August 24, 2026 8:22 am

ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਦੇ ਕੁੱਝ ਦਿਨ ਬਾਅਦ ਭਾਰਤ ਵਿੱਚ ਯੂਟਿਊਬ ਦੇ ਸਰਵਰ ਵਿੱਚ ਤਕਨੀਕੀ ਨੁਕਸ ਪੈਣ ਦਾ ਦਾਅਵਾ

Share:

ਚੰਡੀਗੜ੍ਹ, 22 ਜੁਲਾਈ//ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਦੇ ਕੁੱਝ ਦਿਨ ਬਾਅਦ ਅੱਜ ਭਾਰਤ ਵਿੱਚ ਯੂਟਿਊਬ ਦੇ ਸਰਵਰ ਵਿੱਚ ਤਕਨੀਕੀ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਕਈ ਉਪਭੋਗਤਾਵਾਂ ਨੇ ਸਰਵਰ ਡਾਊਨ ਹੋਣ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ਐਕਸ ’ਤੇ ਵੀਡੀਓ ਸਾਂਝੀ ਕਰਕੇ ਸਰਵਰ ਡਾਊਨ ਦੀ ਸ਼ਿਕਾਇਤ ਕਰਦਿਆਂ ਮੁੱਦੇ ਵੱਲ ਧਿਆਨ ਦਵਾਇਆ। ਸੋਸ਼ਲ ਮੀਡੀਆ ’ਤੇ ਹੈਸ਼ਟੈਗ ਯੂਟਿਊਬਡਾਊਨ ਦੀ ਮੁਹਿੰਮ ਟਰੈਂਡਿੰਗ ਵਿੱਚ ਹੈ, ਜਿੱਥੇ ਕਈਆਂ ਨੇ ਸਮੱਸਿਆ ਦੇ ਆਪਣੇ ਤਜਰਬੇ ਅਤੇ ਹੱਲ ਲੱਭਣ ਲਈ ਵਿਚਾਰ ਸਾਂਝੇ ਕੀਤੇ ਹਨ। ਟਾਈਮਜ਼ ਨਾਓ ਰਿਪੋਰਟ, ਡਾਊਨਡਿਟੈਕਟਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਯੂਟਿਊਬ ਦਾ ਸਰਵਰ ਡਾਊਨ ਹੋਣ ਦੀਆਂ ਰਿਪੋਰਟਾਂ ਅੱਜ ਦੁਪਹਿਰ 1:30 ਵਜੇ ਦੇ ਆਸ-ਪਾਸ ਆਉਣੀਆਂ ਸ਼ੁਰੂ ਹੋਈਆਂ ਅਤੇ ਕਰੀਬ 3:15 ਵਜੇ ਵਧ ਗਈਆਂ। ਕਈ ਉਪਭੋਗਤਾਵਾਂ ਨੇ ਐਕਸ ’ਤੇ ਯੂਟਿਊਬ ਦਾ ਸਰਵਰ ਡਾਊਨ ਹੋਣ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਸਾਂਝਾ ਕੀਤਾ।

 

seculartvindia
Author: seculartvindia

Leave a Comment

Voting poll

[democracy id="1"]

latest news