August 4, 2026 9:10 am

ਝਾਰਖੰਡ ’ਚ ਸਿਆਸੀ ਸੰਕਟ ਦਰਮਿਆਨ ਚੰਪਈ ਸੋਰੇਨ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

Share:

ਰਾਂਚੀ, 1 ਫਰਵਰੀ//ਝਾਰਖੰਡ ’ਚ ਸਿਆਸੀ ਸੰਕਟ ਦਰਮਿਆਨ ਜੇਐੱਮਐੱਮ ਵਿਧਾਇਕ ਦਲ ਦੇ ਆਗੂ ਚੰਪਈ ਸੋਰੇਨ ਨੇ ਅੱਜ ਰਾਜਪਾਲ ਸੀ ਪੀ ਰਾਧਾਕ੍ਰਿਸ਼ਨਨ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਦੇ ਵਫ਼ਦ ਨੂੰ ਭਰੋਸਾ ਦਿਤਾ ਹੈ ਕਿ ਉਹ ਮਾਮਲੇ ’ਤੇ ਛੇਤੀ ਕੋਈ ਫ਼ੈਸਲਾ ਲੈਣਗੇ। ਰਾਜਪਾਲ ਨਾਲ ਮੁਲਾਕਾਤ ਮਗਰੋਂ ਚੰਪਈ ਸੋਰੇਨ ਨੇ ਕਿਹਾ,‘‘ਝਾਰਖੰਡ ’ਚ ਪਿਛਲੇ 20 ਘੰਟਿਆਂ ਤੋਂ ਕੋਈ ਸਰਕਾਰ ਨਹੀਂ ਹੈ ਜਿਸ ਕਾਰਨ ਅਸੀਂ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਫੌਰੀ ਕੋਈ ਫ਼ੈਸਲਾ ਲੈਣ।’’ ਸੋਰੇਨ ਨੇ ਐਕਸ ’ਤੇ ਕਿਹਾ ਕਿ ਉਹ ਸਾਰੇ ਇਕਜੁੱਟ ਹਨ ਅਤੇ ਗੱਠਜੋੜ ਮਜ਼ਬੂਤ ਹੈ ਜਿਸ ਨੂੰ ਕੋਈ ਵੀ ਨਹੀਂ ਤੋੜ ਸਕਦਾ ਹੈ। ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਵੱਲੋਂ ਜਾਰੀ ਵੀਡੀਓ ’ਚ 43 ਵਿਧਾਇਕਾਂ ਦੀ ਹਮਾਇਤ ਦਿਖਾਈ ਗਈ ਹੈ।

seculartvindia
Author: seculartvindia

Leave a Comment

Voting poll

[democracy id="1"]

latest news