August 25, 2026 10:23 am

ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਾ

Share:

ਮੁੰਬਈ, 13 ਨਵੰਬਰ/ਸਥਾਨਕ ਸ਼ੇਅਰ ਮਾਰਕੀਟ ਵਿੱਚ ਨਕਾਰਤਮਕ ਰੁਖ਼ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਅੱਜ ਪੰਜ ਪੈਸੇ ਹੋਰ ਹੇਠਾਂ ਡਿੱਗ ਗਈ ਤੇ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 83.33 ’ਤੇ ਪਹੁੰਚ ਗਈ ਹੈ। ਇੰਟਰਬੈਂਕ ਵਿਦੇਸ਼ ਮੁਦਰਾ ਮਾਰਕੀਟ ਵਿੱਚ ਰੁਪਿਆ 83.31 ’ਤੇ ਖੁੱਲ੍ਹਿਆ ਅਤੇ 5 ਪੈਸੇ ਦੇ ਨੁਕਸਾਨ ਨਾਲ 83.33 ਪ੍ਰਤੀ ਡਾਲਰ ’ਤੇ ਬੰਦ ਹੋਇਆ ਜਦਕਿ ਬੀਤੇ ਦਿਨ ਡਾਲਰ ਮੁਕਾਬਲੇ ਰੁਪਏ ਦੀ ਕੀਮਤ 83.28 ਰੁਪਏ ਸੀ। ਇਸ ਤੋਂ ਪਹਿਲਾਂ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਇਸੇ ਸਾਲ 18 ਸਤੰਬਰ ਨੂੰ 83.32 ਰੁਪਏ ਪ੍ਰਤੀ ਡਾਲਰ ਸੀ। -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news