August 25, 2026 12:25 pm

ਭਲਕੇ  ਸ੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਸਾਹਿਬ ਵਿਖੇ ਲੱਗੇਗਾ ਮੁਫਤ  ਅੱਖਾਂ,ਦੇਸੀ ਦਵਾਈਆਂ ਤੇ ਮੈਡੀਕਲ ਚੈੱਕਅਪ ਕੈਂਪ

Share:

ਹੁਸ਼ਿਆਰਪੁਰ 17 ਅਗਸਤ ( ਤਰਸੇਮ ਦੀਵਾਨਾ )-ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.)ਪੰਜਾਬ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ,ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਵਲੋਂ ਸ੍ਰੀ ਗੁਰੂ ਰਵਿਦਾਸ ਸਦਨ ਨਜਦੀਕ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ 19 ਅਗਸਤ ਨੂੰ ਲੱਗਣ ਵਾਲੇ ਵਿਸ਼ਾਲ ਅੱਖਾਂ ਦੇ ਕੈਂਪ, ਮੁਫਤ ਦੇਸੀ ਦਵਾਈਆਂ ਅਤੇ ਮੈਡੀਕਲ ਚੈਕਅੱਪ  ਕੈਂਪ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ।  ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ , ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਨੇ ਦੱਸਿਆ ਕਿ 19 ਅਗਸਤ 2023 ਦਿਨ ਸ਼ਨੀਵਾਰ ਸਵੇਰੇ 9 ਵਜੇ ਸੁਖਮਣੀ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਕੇ ਮਹਾਨ ਮੁਫਤ ਅੱਖਾਂ ਦਾ ਚੈਕਅਪ ਕੈਪ,ਦੇਸੀ ਦਵਾਈਆਂ ਅਤੇ ਮੈਡੀਕਲ ਕੈਂਪ ਦੀ ਆਰੰਭਤਾ ਹੋਵੇਗੀ।  ਉਨਾਂ ਦੱਸਿਆ ਕਿ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲ ਪੁਰ,ਸੰਗਤ ਏਡ ਸੁਸਾਇਟੀ (ਰਜਿ.)ਯੂ ਕੇ ਵਲੋਂ ਦੇਸੀ ਦਵਾਈਆਂ , ਅੱਖਾਂ ਤੇ ਦੰਦਾਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਪ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਤੇ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੰਗਤਾਂ ਹੁੰਮ ਹੁਮਾ ਕੇ ਕੈਂਪ ਵਿੱਚ ਸ਼ਾਮਿਲ ਹੋਕੇ ਵੱਧ ਤੋਂ ਵੱਧ ਕੈਪ ਦਾ ਲਾਭ ਪ੍ਰਾਪਤ ਕਰਨ। ਇਸ ਮੌਕੇ ਹਾਜ਼ਰ ਸੰਤ ਇੰਦਰ ਦਾਸ ਸ਼ੇਖੇ, ਸੰਤ ਸਰਵਣ ਦਾਸ ਲੁਧਿਆਣਾ, ਸੰਤ ਪਰਮਜੀਤ ਦਾਸ ਨਗਰ, ਸੰਤ ਬਲਵੰਤ ਦਾਸ ਡੀਗਰੀਆਂ,ਸੰਤ ਧਰਮਪਾਲ ਸ਼ੇਰਗੜ,ਸੰਤ ਰਮੇਸ਼ ਦਾਸ ਸ਼ੇਰਪੁਰ ਢਕੋੰ, ਸੰਤ ਜਸਵੰਤ ਦਾਸ ਰਾਵਲਪਿੰਡੀ,ਸੰਤ ਸੰਤੋਖ ਦਾਸ ਭਾਰਟਾ ਗਨੇਸ਼ਪੁਰ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤੋਸ਼ ਕੁਮਾਰੀ ਮੈਂਬਰ ਬਿਲਡਿੰਗ ਇੰਚਾਰਜ,   ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪ੍ਰਮੇਸ਼ਰੀ ਦਾਸ,ਸੰਤ ਮਨਜੀਤ ਦਾਸ ਵਿਛੋਹੀ, ਸੰਤ ਸਰੂਪ ਸਿੰਘ ਬੋਹਾਨੀ, ਸੰਤ ਪ੍ਰੇਮ ਦਾਸ ਭਗਾਣਾ ਸ਼ਿਵ ਨਰਾਇਣ ਮਰਨਾਈਆਂ ਹਾਜਰ ਸਨ।
ਫੋਟੋ : ਅਜਮੇਰ
seculartvindia
Author: seculartvindia

Leave a Comment

Voting poll

[democracy id="1"]

latest news