March 21, 2026 12:37 pm

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਦੇ ਘਿਰਾਓ ਦਾ ਐਲਾਨ

Share:

ਦਲਜੀਤ ਕੌਰ/ਸੰਗਰੂਰ, 11 ਅਗਸਤ, 2023: ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਕਮੇਟੀ ਦੀ ਵਿਸਥਾਰੀ ਮੀਟਿੰਗ ਸਥਾਨਕ ਗ਼ਦਰ ਭਵਨ ਸੰਗਰੂਰ ਵਿਖੇ ਜੋਨ ਪ੍ਰਧਾਨ ਮੁਕੇਸ਼ ਮਲੌਦ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਪਿੰਡ ਮੰਡੋਰ ਸਮੇਤ ਜਿਲ੍ਹਾ ਪਟਿਆਲਾ ਅੰਦਰ ਹੋਈਆਂ ਡੰਮੀ ਬੋਲੀਆਂ ਰੱਦ ਕਰਾਉਣ ਗ੍ਰਿਫਤਾਰ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਝੂਠੇ ਪਰਚੇ ਰੱਦ ਕਰਵਾਉਣ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ ਦੇ ਘਿਰਾਓ ਦਾ ਫੈਂਸਲਾ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹੱਥੋਆ ਅਤੇ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਪਿਛਲੇ ਦਿਨੀਂ ਡੀਡੀਪੀਓ ਪਟਿਆਲਾ ਵੱਲੋਂ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਡੰਮੀ ਬੋਲੀਆਂ ਕਰਵਾ ਕੇ ਆਪਣੇ ਚਹੇਤਿਆਂ ਨੂੰ ਦਿੱਤੀ ਗਈ ਹੈ ਜਿਸ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਨਿਗਰਾਨੀ ਹੇਠ ਬਣਾਈ ਸਬ ਕਮੇਟੀ ਵੱਲੋਂ ਜਵਾਈਇੰਟ ਕਮਿਸ਼ਨਰ ਅਮਿਤ ਕੁਮਾਰ ਦੁਆਰਾ ਕਰਵਾਈ ਗਈ ਹੈ ਪਰੰਤੂ ਇਸ ਜਾਂਚ ਨੂੰ ਜਨਤਕ ਕਰਨ ਦੀ ਬਜਾਏ ਦਲਿਤਾਂ ਦੀ ਆਵਾਜ਼ ਨੂੰ ਜਬਰ ਰਾਹੀ ਦੱਬਣ ਦਾ ਰਾਹ ਅਖਤਿਆਰ ਕੀਤਾ ਜਾ ਰਿਹਾ ਹੈ। ਇਸੇ ਜ਼ਬਰ ਤਹਿਤ ਪਿੰਡ ਮੰਡੋਰ ਵਿੱਚ ਜਿੱਥੇ ਐਸਸੀ ਭਾਈਚਾਰੇ ਦੇ ਲੋਕਾਂ ਉਪਰ ਭਾਰੀ ਤਸ਼ੱਦਦ ਕੀਤਾ ਗਿਆ ਉਥੇ 17 ਆਗੂਆਂ ਨੂੰ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਜੇਲ੍ਹੀਂ ਡੱਕਿਆ ਹੋਇਆ ਹੈ ਮੰਡੋਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਲਲੋਡਾ ਦੇ ਪੰਚਾਇਤ ਸੈਕਟਰੀ ਵੱਲੋਂ ਸ਼ਰੇਆਮ ਐਸਸੀ ਕੋਟੇ ਦੀ ਜਮੀਨ ਜਰਨਲ ਬੰਦੇ ਨੂੰ ਬਹਾਉਣ ਲਈ ਫੋਨ ਉੱਪਰ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸੇ ਡੀਡੀਪੀਓ ਪਟਿਆਲਾ ਦੇ ਅਧੀਨ ਪੈਂਦੇ ਪਿੰਡ ਦੁਲੜ ਦੇ ਅਮਰੀਕ ਸਿੰਘ ਉੱਪਰ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਗੈਰ ਦਲਿਤ ਨੂੰ ਵਹਾਉਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਜਦਕਿ ਉਸਦੇ ਨਾਮ ਉੱਪਰ ਜ਼ਮੀਨ ਦੀ ਕੋਈ ਬੋਲੀ ਹੋਈ ਹੀ ਨਹੀਂ ਸਗੋਂ ਡੀ ਡੀ ਪੀ ਓ ਪਟਿਆਲਾ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰਾਉਣ ਦੇ ਇਰਾਦੇ ਨਾਲ ਖੁੱਲੀ ਬੋਲੀ ਕਰਵਾਉਣ ਦੀ ਬਜਾਏ ਸਰਪੰਚ ਦੇ ਘਰ ਬੈਠ ਕੇ ਰਸੀਦਾਂ ਕੱਟੀਆਂ ਗਈਆਂ ਹਨ। ਇਨ੍ਹਾਂ ਸਾਰੇ ਮਾਮਲਿਆਂ ਸਬੰਧੀ ਸਬੂਤ ਜੇਡੀਸੀ ਮੋਹਾਲੀ ਨੂੰ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਡੀਡੀਪੀਓ ਪਟਿਆਲਾ ਨੂੰ ਬਚਾਉਣ ਲਈ ਇਸ ਮਾਮਲੇ ਦੀ ਜਾਂਚ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਸਗੋਂ ਦਲਿਤਾਂ ਦੀ ਆਵਾਜ਼ ਨੂੰ ਦੱਬਣ ਲਈ ਡਾਕਟਰ ਬਲਬੀਰ ਸਮੇਤ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਕਮੇਟੀ ਦੇ ਜਨਰਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਜਗਤਾਰ ਤੋਲੇਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ 18 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਵੀ ਤਹਿ ਕੀਤੀ ਗਈ ਹੈ ਜਿੱਥੇ ਕੋਈ ਫੈਸਲਾ ਨਾ ਆਉਣ ਦੀ ਸੂਰਤ ਵਿੱਚ ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦੇ ਖਿਲਾਫ ਪਿੰਡਾਂ ਵਿੱਚ ਵਿਸ਼ਾਲ ਲਾਮਬੰਦੀ ਕਰਕੇ 25 ਅਗਸਤ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਬਿਨਾਂ ਗੁਰਚਰਨ ਸਿੰਘ ਘਰਾਚੋਂ, ਜਸਬੀਰ ਕੌਰ ਹੇੜੀਕੇ, ਗੁਰਦਾਸ ਝਲੂਰ, ਮਨੀ ਮੱਲੇਵਾਲ, ਮਨਦੀਪ ਮੰਡੋਰ, ਗੁਰਵਿੰਦਰ ਸ਼ਾਦੀਹਰੀ, ਸ਼ਿੰਗਾਰਾ ਹੇੜੀਕੇ, ਹਰਬੰਸ ਸੰਗਤਪੁਰ, ਧਰਮਪਾਲ ਸਿੰਘ, ਕੇਵਲ ਸਿੰਘ ਸੇਖਾ ਆਦਿ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news