February 4, 2026 2:24 pm

ਬੇਗਮਪੁਰਾ ਟਾਇਗਰ ਫੋਰਸ ਨੇ ਸਹਿਰ ਦੇ ਵੱਖ ਵੱਖ ਬਜਾਰਾ ਵਿੱਚ ਕੀਤਾ ਰੋਸ ਮਾਰਚ *ਹੁਸ਼ਿਆਰਪੁਰ ਸਹਿਰ  ਰਿਹਾ ਪੂਰੀ ਤਰ੍ਹਾਂ ਬੰਦ* 

Share:

ਹੁਸ਼ਿਆਰਪੁਰ,9 ਅਗਸਤ (ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਨੇ ਫੋਰਸ ਦੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਅਗਵਾਈ ਹੇਠ  ਸਹਿਰ ਦੇ ਵੱਖ ਵੱਖ ਬਜਾਰਾ ਵਿੱਚ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ । ਇਸ ਮੌਕੇ ਆਗੂਆ ਨੇ ਕਿਹਾ ਕਿ ਮਨੀਪੁਰ ਵਿੱਚ ਲੰਬੇ ਸਮੇਂ ਤੋਂ ਆਦੀਵਾਸੀਆਂ ਉੱਪਰ ਜੁਲਮ ਤੇ ਤਸ਼ੱਦਦ ਹੋ ਰਿਹਾ ਹੈ।ਮਨੀਪੁਰ ਨਾਲ ਸੰਬੰਧਤ ਜੋ ਵੀਡੀਓ ਸੋਸ਼ਲ ਮੀਡੀਏ ਤੇ ਵਾਇਰਲ ਹੋਈ ਸੀ ਉਸ ਨੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਲੋਕਾ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਸਨ ਉਹਨਾ ਕਿਹਾ ਕਿ ਆਦੀਵਾਸੀ ਔਰਤਾ ਨਾਲ ਜੋ ਗੈਰਮਨੁੱਖੀ ਸਲੂਕ ਤੇ ਵੱਡੀ ਭੀੜ  ਦੀ ਹਾਜਰੀ ਵਿੱਚ ਕੁਝ ਕੁੱਕੀ ਕਬੀਲੇ ਦੀਆ ਨਗਨ ਔਰਤਾ ਅਤੇ ਉਹਨਾ ਨਾਲ  ਇੱਕ  ਛੋਟੀ ਬੱਚੀ ਨਾਲ ਗੈਂਗਰੇਪ ਤੇ ਕੀਤਾ ਗਿਆ ਅਤੇ ਬਾਦ ਵਿੱਚ ਉਹਨਾ ਦੀ  ਹੱਤਿਆ  ਕਰ ਦਿੱਤੀ ਗਈ ਦੇ  2 ਮਹੀਨੇ ਬੀਤਣ ਦੇ ਬਾਵਜੂਦ ਵੀ  ਦੋਸ਼ੀਆਂ ਦੇ ਖਿਲਾਫ ਭਾਜਪਾ ਦੀ  ਸਰਕਾਰ ਵਲੋਂ ਕਾਰਵਾਈ ਨਾ ਕਰਨਾ ਗੈਰ ਜਿਮੇਵਾਰ ਕਾਰਵਾਈ ਦੇ ਵਿਰੋਧ ਵਿਚ ਦੇਸ਼ ਵਿਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਉਹਨਾਂ ਕਿਹਾ ਕਿ ਇਹ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਪਹਿਲੀ ਘਟਨਾ ਨਹੀਂ ਹੈ ਇਸ ਤੋ ਪਹਿਲਾਂ ਵੀ ਬਹੁਤ ਘਟਨਾਵਾਂ ਵਾਪਰ ਚੁੱਕੀਆ ਹਨ। ਪ੍ਰੰਤੂ ਕੇਦਰ ਸਰਕਾਰ ਪਤਾ ਨਹੀ ਕਿਹੜੀ ਸੌਣੀ ਸੁੱਤੀ ਹੋਈ ਆ । । ਇਸ ਮੌਕੇ ਹੋਰਨਾ ਤੋ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਸਿੰਘ ਪੁਰਹੀਰਾ ,ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ  ,ਅਮਨਦੀਪ, ,ਦੋਆਬਾ ਇੰਚਾਰਜ  ਜੱਸਾ ਸਿੰਘ  ਨੰਦਨ , ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ ਡਾਡਾ , ਬਲਵਿੰਦਰ ਸ਼ੇਰਗੜੀਆ,ਗਗਨਦੀਪ ਸ਼ੇਰਗੜੀਆ,ਅਮਰੀਕ ਸ਼ੇਰਗੜੀਆ ,ਭੁਪਿੰਦਰ ਮਾਨਾ ,ਅਵਤਾਰ ਤਾਰੀ ਮਾਨਾ ,ਵਿਜੈ ਕੁਮਾਰ ਸ਼ੀਹਮਾਰ,ਹਰੀ ਰਾਮ ਆਦੀਆ ਜਿਲ੍ਹਾ ਪ੍ਰਧਾਨ ਭਾਵਾਦਾਸ , ਪੰਮਾ ਡਾਡਾ, ਜਸਵੀਰ ਸ਼ੇਰਗੜੀਆ , ਅਮਰੀਕ ਸਿੰਘ ਸ਼ੇਰਗੜੀਆ , ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ,ਰਾਕੇਸ਼ ਕੁਮਾਰ ਭੱਟੀ ,ਅਸੋਕ ਕੁਮਾਰ ,ਡਿੰਪੀ , ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਇੰਦਰਪਾਲ ਸਿੰਘ,ਵਿਸ਼ਾਲ ਬਸੀ ਬਾਹੀਆ , ਬਿੱਟੂ ਵਿਰਦੀ ਪੰਚ ਸ਼ੇਰਗੜ ,ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, , ਮਨੀਸ਼ ਕੁਮਾਰ, ਦਵਿੰਦਰ ਕੁਮਾਰ ,ਚਰਨਜੀਤ ਡਾਡਾ, ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਨਿੱਕਾ ਬਸੀ ਕਿੱਕਰਾ ,ਰਵੀ ,ਦੀਪੂ ਨਲੋਈਆ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news