February 4, 2026 12:51 pm

ਐਸ. ਬੀ. ਆਈ. ਬੈਕ. ਵੱਲੋ ਸਿਵਲ ਹਸਪਤਾਲ  ਅਪਰੇਸ਼ਨ ਥੀਏਅਟਰ ਨੂੰ ਦੋ ਏਅਰ ਕੰਡਸੀਅਨ  ਲਾਈਟਾ , ਪਰੈਜਕਟਰ ਦਿੱਤਾ ਗਿਆ

Share:

ਹੁਸ਼ਿਆਰਪੁਰ 9 ਅਗਸਤ ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਵੱਲੋ ਸੂਬਾ ਨਿਵਾਸੀਆ ਨੂੰ ਵਧੀਆ ਸਿਹਤ ਸਹੂਲਤਾ ਮੁਹਾਈਆ ਕਰਵਾਉਣ  ਦੇ ਮੁਹਿੰਮ ਵਿੱਚ ਸਟੇਟ ਬੈਕ ਆਫ ਇੰਡੀਆ ਨੇ ਅੱਗੇ ਵੱਧ ਕਿ ਆਪਣਾ ਯੋਗਦਾਨ ਪਾਇਆ .। ਇਸ ਮੋਕੇ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ , ਅਤੇ ਇੰਪਰੂਮੈਟ ਟਰੱਸਟ ਦੇ ਚੈਅਰਮੈਨ ਹਰਮੀਤ ਸਿੰਘ ਔਲਖ ਜੀ ਮੁੱਖ ਮਹਿਮਾਨ ਤੋਰ ਤੇ ਹਾਜਰ ਹੋਏ  ਤੇ ਸਟੇਟ ਬੈਕ ਵੱਲੋ ਬੈਕ ਵੱਲੋ ਰਿਜਨਲ ਮੈਨੇਜਰ ਸ੍ਰੀ ਕੁੰਦਨ ਕੁਮਾਰ  ਜੀ ਨੇ ਦੱਸਿਆ ਕਿ ਪਿਛਲੇ ਦਿਨੀ ਡਾ ਲਖਵੀਰ ਸਿੰਘ ਜਿਲਾ ਸਿਹਤ ਅਫਸਰ  ਵੱਲੋ  ਸਿਵਲ ਹਸਪਾਤਲ ਦੇ ਉਪੇਰਸ਼ਨ ਥੇਟਰ ਵਿੱਚ ਕੁਝ ਸਾਜੋ ਸਮਾਨ ਪੁਰਾਣਾ ਹੋ ਗਿਆ ਸੀ ਉਸ ਨੂੰ ਨਵਾ ਲਗਵਾਉਣ ਵਾਸਤੇ ਸਿਫਾਰਸ਼ ਕੀਤੀ ਸੀ ਤੇ  ਬੈਕ ਵੱਲੋ ਅੱਜ  ਦੋ ਏਅਰ ਕੰਡੀਸ਼ਨ , ਉਪਰੇਸ਼ਨ ਲਾਇਟ ਤੇ ਇਕ ਪਰਜੈਕਟਰ ਦੀ ਮੰਗ ਕੀਤੀ ਸੀ ਤੇ ਅੱਜ ਬੈਕ ਵੱਲੋ ਇਹ  ਸਾਰਾ ਸਮਾਨ  ਮੁੱਖ ਮਹਿਮਾਨ ਸੁਰਿੰਦਰ ਕੁਮਾਰ ਜੀ ਮੇਅਰ ਅਤੇ ਇੰਪਰੂਮੈਟ ਟਰੱਸਟ ਦੇ ਚੈਅਰਮੈਨ ਹਰਮੀਤ ਸਿੰਘ ਔਲਖ ਜੀ ਦੇ ਹਾਜਰੀ ਵਿੱਚ ਸਿਵਲ ਸਰਜਨ ਡਾ ਬਲਵਿੰਦਰ ਡਿਮਾਣਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਤੇ ਡਾ ਮਨਮੋਹਣ ਸਿੰਘ ਜੀ ਨੂੰ ਸੋਪ ਦਿੱਤਾ ਗਿਆ । ਇਸ ਮੋਕੇ ਰਿਜਨਲ ਮੈਨੇਜਰ ਜੀ ਵੱਲੋ ਇਹ ਭਰੋਸਾ ਦਿਵਾਇਆ ਗਿਆ ਕਿ ਜਦੋ ਕਦੇ ਵੀ ਸਿਵਲ ਹਸਪਤਾਲ ਦੇ ਮਰੀਜਾਂ ਨੂੰ ਕਿਸੇ ਵੀ ਤਰਾਂ ਦੀ ਜਰੂਰਤ ਪਵੇ ਤਾ ਅਸੀ ਸਮੱਰਥਾਂ ਮੁਤਾਬਿਕ ਸਿਹਤ ਵਿਭਾਗ ਦੇ ਨਾਲ ਹਰ ਸਮੇ ਨਾਲ ਖੜੇ ਹਾਂ । ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਸਟੈਟ ਬੈਕ ਵੱਲੋ ਕਰੋਨਾ ਕਾਲ ਵਿੱਚ ਵੀ ਬਹੁਤ ਸਾਜੋ ਸਮਾਨ ਸਿਹਤ ਵਿਭਾਗ ਨੂੰ ਦਿੱਤਾ ਸੀ ਤੇ ਸਿਹਤ ਮਹਿਕਮਾ ਇਹਨਾ ਦਾ ਧੰਨਵਾਦ ਕਰਦਾ ਹੈ । ਇਸ ਮੋਕੇ ਮੁੱਖ ਮਹਿਮਾਨ ਸੁਰਿੰਦਰ ਕੁਮਾਰ ਮੇਅਰ,  ਹਰਮੀਤ ਸਿੰਘ ਔਲਖ  ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋ ਸਿਹਤ ਮਹਿਕਮਾ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੋ ਲੋਕਾਂ ਦੀ ਸਿਹਤ ਵਾਸਤੇ ਕਈ ਸਕੀਮਾਂ ਸ਼ੁਰੂ ਕੀਤੀਆ ਗਈਆ ਹਨ ।
ਇਸ ਮੋਕੇ ਸਿਵਲ ਸਰਜਨ ਡਾ ਬਲਵਿੰਦਰ ਡਿਮਾਣਾ ਵੱਲੋ ਐਸ ਬੀ ਆਈ ਬੈਕ ਵਾਲਿਆ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਜਦੋ ਵੀ ਮਹਿਕਮੇ ਨੂੰ ਜਰੂਰਤ ਹੋਵੇਗੀ ਪੂਰੀ ਕਰਨਗੇ । ਇਸ ਮੋਕੇ ਅਸ਼ਵਨੀ ਵਿਸ਼ਸ਼ਟ ਸਹਾਇਕ ਮੈਨੇਜਰ , ਰਜੀਵ ਪਰੈਸ਼ਰ , ਕਪਿਲ ਦੇਵ ਮਨੇਜਰ, ਭੁਪਿੰਦਰ ਕੁਮਾਰ , ਤੇ ਮਲਟੀਪਰਪਜ ਸਕੂਲ ਦੇ ਸਿਖਆਰਥੀ ਅਤੇ ਵਿਦਿਆਰਥੀ  ਵੀ ਹਾਜਿਰ ਸਨ ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news