
ਬਰੇਟਾ 8 ਅਗਸਤ (ਗੋਪਾਲ ਸ਼ਰਮਾਂ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਮੋਟੀਵੇਟਰ ਵਰਕਰ ਪਿਛਲੇ ਕਈ ਸਾਲਾਂ ਤੋ ਬਿਨਾ ਕਿਸੇ ਮਹੀਨਾਵਾਰ ਤਨਖਾਹ ਦੇ ਇਕ ਤੁਛ ਜਿਹੇ ਭੱਤੇ ਤੇ ਕੰਮ ਕਰ ਰਹੇ ਹਨ ਇਸ ਸੰਬਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਰਣਵੀਰ ਰਵੀ ਕੁਲਰੀਆਂ , ਰਵਿੰਦਰ ਅਲੀਸ਼ੇਰ ਨੇ ਦਸਿਆ ਕਿ ਲੋਹੜੀ ਵਾਲੇ ਦਿਨ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋ 6 ਹਜਾਰ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰ ਵਰਕਰਾਂ ਦਾ ਨਾਮ ਵੀ ਸ਼ਾਮਿਲ ਸੀ, ਮਿਤੀ 3 ਅਗਸਤ ਨੂੰ ਯੂਨੀਅਨ ਦੀ ਮੀਟਿੰਗ ਵਿਭਾਗ ਮੁੱਖੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਹੋਈ ਜਿਸ ਵਿੱਚ ਓਹਨਾ ਜਲਦੀ ਹੀ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਤਜਵੀਜ਼ ਨੂੰ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਣ ਲਈ ਕਿਹਾ ਪਰ ਏਨਾ ਸਮਾਂ ਬੀਤ ਜਾਣ ਪਿੱਛੋਂ ਵੀ ਕੋਈ ਹੱਲ ਨਹੀਂ ਹੋਇਆਂ ਜਿਸਦੇ ਵਿਰੋਧ ਵਿੱਚ ਅੱਜ ਮੋਟੀਵੇਟਰ ਵਰਕਰ ਯੂਨੀਅਨ ਵੱਲੋ ਵਿਭਾਗ ਮੁੱਖੀ ਦੇ ਦਫਤਰ ਨੂੰ ਜਿਦ੍ਹਾ ਲਗਾ ਕੇ ਦਫ਼ਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਯੂਨੀਅਨ ਦੇ ਕੁਝ ਵਰਕਰ ਪੈਟਰੋਲ ਦੀਆਂ ਬੋਤਲਾ ਲੈ ਕੇ ਪਾਣੀ ਦੀ ਟੈਂਕੀ ਤੇ ਚੜ੍ਹ ਗਏ । ਓਹਨਾ ਕਿਹਾ ਕਿ ਜਦੋਂ ਤੱਕ ਮੋਟੀਵੇਟਰ ਵਰਕਰਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਮਹੀਨਾਵਾਰ ਪੱਕੀ ਤਨਖਾਹ ਲਗਾਉਣ ਬਾਰੇ ਬਣਾਈ ਤਜ਼ਵੀਜ ਨੂੰ ਪ੍ਰਿੰਸੀਪਲ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਪਾਸੋਂ ਪਾਸ ਕਰਵਾ ਕੇ ਪੰਜਾਬ ਸਰਕਾਰ ਨੂੰ ਭੇਜਣ । ਐਸ ਪੀ ਔਲਖ ਵੱਲੋ ਮੌਕੇ ਤੇ ਪੁੱਜ ਕੇ ਬਣਾਈ ਪਰਪੋਜਲ ਨੂੰ ਸਿਵਲ ਸਕੱਤਰੇਤ ਲਈ ਡਾਇਰੀ ਨੰਬਰ ਲਗਵਾ ਕੇ ਪ੍ਰਿੰਸੀਪਲ ਸਕੱਤਰ ਦੇ ਦਸਖਤ ਕਰਵਾਉਣ ਲਈ ਸਿਵਲ ਸਕੱਤਰੇਤ ਭੇਜਿਆ ਗਿਆ ਅਤੇ ਵਰਕਰਾਂ ਪਾਸੇ 2 ਦਿਨਾਂ ਦਾ ਸਮਾਂ ਮੰਗਿਆ ਗਿਆ ਰਵੀ ਕੁਲਰੀਆਂ ਨੇ ਦੱਸਿਆ ਕਿ ਜੇਕਰ 2 ਦਿਨ ਬਾਅਦ ਦਸਖਤ ਹੋਕੇ ਅਗਲੇਰੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਜਲਦ ਅਗਲੇ ਧਰਨੇ ਦਾ ਐਲਾਨ ਕਰ ਸਕਦੇ ਹਨ।