ਊਧਵ ਠਾਕਰੇ ਨੇ ਭਾਜਪਾ ’ਤੇ ਵਿਅੰਗ ਕਰਦਿਆਂ ਕਿਹਾ: ਈਡੀ, ਆਈਟੀ, ਤੇ ਸੀਬੀਆਈ ਨੇ ਐੱਨਡੀਏ ਦੀਆਂ ਮਜ਼ਬੂਤ ਪਾਰਟੀਆਂ

ਮੁੰਬਈ, 26 ਜੁਲਾਈ/ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਭਾਜਪਾ ’ਤੇ ਵਿਅੰਗ ਕਰਦਿਆਂ ਕਿਹਾ ਕਿ ਸਿਰਫ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਆਮਦਨ ਕਰ ਵਿਭਾਗ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਹੀ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੀਆਂ ‘ਤਿੰਨ ਮਜ਼ਬੂਤ ​​ਪਾਰਟੀਆਂ’ ਹਨ। ਸ੍ਰੀ ਠਾਕਰੇ ਨੇ ਰਾਜ ਸਭਾ ਮੈਂਬਰ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਸੰਜੇ ਰਾਊਤ ਨਾਲ ਇੰਟਰਵਿਊ ਦੌਰਾਨ ਮਨੀਪੁਰ ‘ਚ ਜਾਤੀ ਹਿੰਸਾ ‘ਤੇ ਕੇਂਦਰ ਸਰਕਾਰ ਦੀ ਆਲੋਚਨਾ ਵੀ ਕੀਤੀ ਤੇ ਕਿਹਾ ਕਿ ਪ੍ਰਧਾਨ ਮੰਤੀ ਨਰਿੰਦਰ ਮੋਦੀ ਪੂਰਬ ਉੱਤਰ ਰਾਜ ਦਾ ਦੌਰਾ ਕਰਨ ਲਈ ਤਿਆਰ ਨਹੀਂ।
seculartvindia
Author: seculartvindia

Leave a Comment