August 27, 2026 12:30 am

ਪੁਲਿਸ ਨੇ ਇੱਕ ਔਰਤ ਨੂੰ 15 ਟੀਕਿਆ ਸਮੇਤ ਕੀਤਾ ਗ੍ਰਿਫਤਾਰ । 

Share:

ਹੁਸ਼ਿਆਰਪੁਰ 17 ਜੁਲਾਈ ( ਤਰਸੇਮ ਦੀਵਾਨਾ )  ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਜਿਲ੍ਹਾਂ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸੱਕਰਾ ਅਤੇ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ  ਸਰਬਜੀਤ ਸਿੰਘ ਬਾਹੀਆ ਐਸ.ਪੀ. ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਅਤੇ  ਦਲਜੀਤ ਸਿੰਘ ਖੱਖ ਪੀ ਪੀ ਐਸ ਡੀ.ਐੱਸ.ਪੀ ਸਬ ਡਵੀਜਨ ਦੀ ਯੋਗ ਰਹਿਨੁਮਾਈ ਹੇਠ ਇੰਸ: ਜਸਬੀਰ ਸਿੰਘ ਮੁੱਖ ਅਫਸਰ, ਥਾਣਾ ਚੱਬੇਵਾਲ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਐਸ.ਆਈ ਰਾਕੇਸ ਕੁਮਾਰ ਸਮੇਤ ਪੁਲਿਸ ਪਾਰਟੀ  ਗਸ਼ਤ ਅਤੇ ਚੈਕਿੰਗ ਕਰ ਰਹੀ ਸੀ ਇਸ ਸਬੰਧੀ ਉਹਨਾ ਦੱਸਿਆ ਕਿ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਮੁੱਗੋਪੱਟੀ ਦੇ ਕੋਲ  ਮਨਦੀਪ ਕੋਰ ਪਤਨੀ ਸੋਖਾ ਵਾਸੀ ਸਰਹਾਲਾ ਕਲਾ ਥਾਣਾ ਚੱਬੇਵਾਲ ਚੈਕ ਕਰਨ ਤੇ ਉਸ ਕੋਲੋ 15 ਟੀਕੇ ਬ੍ਰਾਮਦ ਹੋਏ । ਜਿਸਤੇ ਥਾਣਾ ਚੱਬੇਵਾਲ ਜਿਲਾ ਹੁਸਿਆਰਪੁਰ ਵਿਖੇ ਉਕਤ ਉੱਪਰ ਮੁਕੱਦਮਾ ਦਰਜ ਕੀਤਾ ਗਿਆ। ਉਕਤ ਔਰਤ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ।
seculartvindia
Author: seculartvindia

Leave a Comment

Voting poll

[democracy id="1"]

latest news