
ਨਵੀਂ ਦਿੱਲੀ, 28 ਜੂਨ/ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰੁਜ਼ਗਾਰ ਅਤੇ ਜ਼ਰੂਰਤ ਦੀਆਂ ਵਸਤਾਂ ਦੀਆਂ ਚੜ੍ਹ ਰਹੀਆਂ ਕੀਮਤਾਂ ਦੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਗਰੀਬਾਂ ਤੇ ਮੱਧ ਵਰਗ ਨੂੰ ਭੁੱਲ ਗਈ ਹੈ ਅਤੇ ਸਰਮਾਏਦਾਰਾਂ ਦੀ ਸੰਪਤੀ ਵਧਾਉਣ ’ਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਾਂ ਨਾਲ ਸਬੰਧਤ ਮੁੱਦਿਆਂ ਤੋਂ ਧਿਆਨ ਵੰਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਂਗਰਸ ਆਗੂ ਨੇ ਟਵੀਟ ਕਰਕੇ ਕਿਹਾ,‘‘ਟਮਾਟਰ: 140 ਰੁਪਏ ਕਿਲੋ, ਗੋਭੀ: 80 ਰੁਪਏ ਕਿਲੋ, ਅਰਹਰ ਦਾਲ: 148 ਰੁਪਏ ਕਿਲੋ, ਬ੍ਰਾਂਡਿਡ ਅਰਹਰ ਦਾਲ: 219 ਰੁਪੲੇ ਕਿਲੋ ਅਤੇ ਕੁਕਿੰਗ ਗੈਸ ਸਿਲੰਡਰ 1100 ਰੁਪਏ ਤੋਂ ਵੱਧ। ਭਾਜਪਾ ਸਰਕਾਰ, ਜੋ ਸਰਮਾਏਦਾਰਾਂ ਦੀ ਕਮਾਈ ਵਧਾਉਣ ਅਤੇ ਲੋਕਾਂ ਤੋਂ ਟੈਕਸ ਇਕੱਠੇ ਕਰਨ ’ਚ ਰੁੱਝੀ ਹੋਈ ਹੈ, ਗਰੀਬਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਭੁੱਲ ਗਈ ਹੈ।’ -ਏਜੰਸੀ