February 4, 2026 2:26 pm

ਪੰਜਾਬ ਅੰਡਰ-23 ਕ੍ਰਿਕਟ ਕੈਂਪ ਵਿੱਚ ਐਚਡੀਸੀਏ ਦੇ ਤਿੰਨ ਖਿਡਾਰੀਆਂ ਨੇ ਲਿਆ ਹਿੱਸਾ: ਡਾ: ਰਮਨ ਘਈ

Share:

ਹੁਸ਼ਿਆਰਪੁਰ 24 ਜੂਨ (ਤਰਸੇਮ ਦੀਵਾਨਾ) ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਜਲੰਧਰ ਵਿੱਚ ਪੰਜਾਬ ਅੰਡਰ-23 ਟੀਮ ਦੀ ਚੋਣ ਲਈ ਲਗਾਏ ਗਏ ਪੰਜਾਬ ਪੱਧਰੀ ਕੈਂਪ ਵਿੱਚ ਐਚਡੀਸੀਏ ਹੁਸ਼ਿਆਰਪੁਰ ਦੇ ਤਿੰਨ ਖਿਡਾਰੀਆਂ ਨਿਮਿਸ਼ ਧਵਨ, ਪੁਲਕਿਤ ਸ਼ਰਮਾ ਅਤੇ ਏਕਨੂਰ ਸੰਧੂ ਨੇ ਭਾਗ ਲਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਚਾਰ ਟੀਮਾਂ ਪੰਜਾਬ ਰੈੱਡ, ਪੰਜਾਬ ਗ੍ਰੀਨ, ਪੰਜਾਬ ਯੈਲੋ ਅਤੇ ਪੰਜਾਬ ਬਲੂ ਦੇ ਖਿਡਾਰੀਆਂ ਨੂੰ ਜਲੰਧਰ ਵਿਖੇ ਲਗਾਏ ਗਏ ਪੰਜਾਬ ਅੰਡਰ-23 ਖਿਡਾਰੀਆਂ ਦੇ ਕੈਂਪ ਵਿੱਚ ਖੇਡਣ ਦਾ ਮੌਕਾ ਦਿੱਤਾ ਗਿਆ।  ਡਾ: ਘਈ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਹੋਰ ਸਿਖਲਾਈ ਦੇ ਕੇ ਪੰਜਾਬ ਲਈ ਤਿਆਰ ਕੀਤਾ ਜਾਵੇਗਾ।  ਇਸ ਮੌਕੇ ਡਾ: ਘਈ ਅਤੇ ਐਚ.ਡੀ.ਸੀ.ਏ ਦੇ ਪ੍ਰਧਾਨ ਡਾ: ਦਿਲਜੀਤ ਖੇਲਾ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ |  ਇਸ ਮੌਕੇ ਜ਼ਿਲ੍ਹਾ ਕੋਚ ਦਿਲਜੀਤ ਸਿੰਘ, ਜ਼ਿਲ੍ਹਾ ਟਰੇਨਰ ਤੇ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ ਅਤੇ ਸਹਾਇਕ ਕੋਚ ਦਿਲਜੀਤ ਧੀਮਾਨ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਨੇ ਵੀ ਖਿਡਾਰਨਾਂ ਦੀ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news