August 25, 2026 10:24 am

ਜ਼ਿਲ੍ਹਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

Share:

ਦਲਜੀਤ ਕੌਰ/ਸੰਗਰੂਰ, 21 ਜੂਨ, 2023: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਪੁਲਿਸ ਲਾਇਨ ਸਟੇਡੀਅਮ ਵਿਖੇ “ਅੰਤਰਰਾਸ਼ਟਰੀ ਯੋਗ ਦਿਵਸ” ਮਨਾਇਆ ਗਿਆ। ਜਿਸ ਵਿੱਚ ਜਿਲ਼੍ਹਾ ਸੰਗਰੂਰ ਦੇ ਸਮੂਹ ਗਜਟਿਡ ਅਫ਼ਸਰਾਂ, ਮੁੱਖ ਅਫ਼ਸਰਾਂ ਥਾਣਾ, ਇੰਚਾਰਜ ਚੌਂਕੀਆਂ ਅਤੇ ਹੋਰ ਕਰਮਚਾਰੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵੱਖ-ਵੱਖ ਯੋਗ ਆਸਨ ਕਰਵਾਏ ਗਏ।
ਸੁਰੇਂਦਰ ਲਾਂਬਾ ਵੱਲੋਂ ਯੋਗਸ਼ਾਲਾ ਵਿੱਚ ਭਾਗ ਲੈ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਯੋਗ ਕਰਨ ਦੀ ਆਦਤ ਨੂੰ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
seculartvindia
Author: seculartvindia

Leave a Comment

Voting poll

[democracy id="1"]

latest news