August 26, 2026 5:08 pm

ਉੜੀਸਾ ਰੇਲ ਹਾਦਸੇ ’ਚ 261 ਮੌਤਾਂ ਤੇ 900 ਜ਼ਖ਼ਮੀ, ਰੇਲਵੇ ਨੇ ਉੱਚ ਪੱਧਰੀ ਜਾਂਚ ਸ਼ੁਰੂ ਕੀਤੀ

Share:

ਬਾਲਾਸੌਰ, 3 ਜੂਨ/ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਤਿੰਨ ਵੱਖੋ ਵੱਖਰੀਆਂ ਰੇਲ ਪੱਟੜੀਆਂ ’ਤੇ ਆ ਰਹੀਆਂ ਗੱਡੀਆਂ ਬੰਗਲੂਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ, ਕੋਰੋਮੰਡਲ ਐਕਸਪ੍ਰੈੱਸ ਤੇ ਮਾਲ ਗੱਡੀ ਦੇ ਇਕ-ਦੂਜੇ ਨਾਲ ਟਕਰਾਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 261 ਤੱਕ ਪੁੱਜ ਗਈ ਹੈ ਤੇ 900 ਯਾਤਰੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਰੇਲਵੇ ਨੇ ਰੇਲ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਅਗਵਾਈ ਰੇਲਵੇ ਸੁਰੱਖਿਆ ਕਮਿਸ਼ਨਰ, ਦੱਖਣ-ਪੂਰਬੀ ਸਰਕਲ ਕਰਨਗੇ। ਰੇਲਵੇ ਸੁਰੱਖਿਆ ਕਮਿਸ਼ਨਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧੀਨ ਹੈ ਅਤੇ ਅਜਿਹੇ ਸਾਰੇ ਹਾਦਸਿਆਂ ਦੀ ਜਾਂਚ ਕਰਦਾ ਹੈ। ਰੇਲਵੇ ਦੇ ਬੁਲਾਰੇ ਨੇ ਅੱਜ ਕਿਹਾ, ‘ਸੀਆਰਐੱਸ (ਕਮਿਸ਼ਨਰ ਆਫ਼ ਰੇਲਵੇ ਸੇਫਟੀ) ਐੱਸਈ (ਦੱਖਣੀ-ਪੂਰਬੀ) ਸਰਕਲ ਏਐੱਮ ਚੌਧਰੀ ਹਾਦਸੇ ਦੀ ਜਾਂਚ ਕਰਨਗੇ।’

seculartvindia
Author: seculartvindia

Leave a Comment

Voting poll

[democracy id="1"]

latest news