April 10, 2026 8:40 pm

ਅਧਿਆਪਕਾਂ ਦੀਆਂ ਬਦਲੀਆਂ ਲਈ 2 ਸਾਲ ਦੀ ਸ਼ਰਤ ਤੋਂ ਦਿੱਤੀ ਛੋਟ 

Share:

ਦਲਜੀਤ ਕੌਰ/ਚੰਡੀਗੜ੍ਹ, 3 ਜੂਨ, 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ,” ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਘਰਾਂ ਤੋਂ ਦੂਰ ਬੈਠੇ 3704, 2392 ਮਾਸਟਰ ਕਾਡਰ ਭਰਤੀ ਅਧੀਨ ਭਰਤੀ ਹੋਏ ਅਧਿਆਪਕਾਂ ਅਤੇ 873 ਡੀ.ਪੀ.ਈ. ਭਰਤੀ ਅਧੀਨ ਭਰਤੀ ਹੋਏ 53 ਡੀ.ਪੀ.ਈ. ਨਾਲ ਕੀਤਾ ਵਾਅਦਾ ਪੂਰੇ ਕਰਦੇ ਹੋਏ ਪਰਖ਼ ਕਾਲ ਪੂਰਾ ਹੋਣ ਜਾਂ ਸਕੂਲ ਵਿੱਚ ਦੋ ਸਾਲ ਦੀ ਠਹਿਰ ਦੀ ਸ਼ਰਤ ਤੋਂ ਇੱਕ ਵਾਰ ਵਿਸ਼ੇਸ਼ ਛੋਟ (one time measure) ਦਿੰਦੇ ਹੋਏ, ਬਾਰਡਰ ਜਿਲ੍ਹਿਆਂ ਦੇ ਸਕੂਲਾਂ ਅਤੇ ਪੰਜਾਬ ਰਾਜ ਦੇ ਜਿੰਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 300 ਤੋਂ ਉੱਪਰ ਹੈ ਪਰੰਤੂ ਅਧਿਆਪਕ ਘੱਟ ਹਨ, ਵਿਖੇ ਬਦਲੀ ਕਰਵਾਉਣ ਵਾਸਤੇ ਆਨਲਾਈਨ ਪੋਰਟਲ ਕੱਲ੍ਹ ਮਿਤੀ 04/05/2023 ਤੋਂ ਖੁੱਲ੍ਹ ਰਿਹਾ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਦੇ ਨਾਲ ਹੀ ਉਹ ਸਾਰੇ ਅਧਿਆਪਕ ਜੋ 31 ਮਈ 2023 ਤੱਕ ਬਦਲੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਪਿਛਲੇ ਗੇੜਾਂ ਵਿੱਚ ਬਦਲੀ ਕਰਵਾਉਣ ਵਿੱਚ ਸਫ਼ਲ ਨਹੀਂ ਹੋ ਸਕੇ, ਨੂੰ ਵੀ ਬਦਲੀ ਕਰਵਾਉਣ ਦਾ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਅਧਿਆਪਕਾਂ ਨੂੰ ਉਹਨਾਂ ਦੀ ਰਿਹਾਇਸ਼ ਦੇ ਨੇੜੇ ਸੇਵਾ ਕਰਨ ਅਤੇ ਅਧਿਆਪਕਾਂ ਦੀ ਵੱਡੀ ਘਾਟ ਦਾ ਸਾਹਮਣਾ ਕਰ ਰਹੇ ਸਕੂਲਾਂ ਵਿੱਚ ਅਧਿਆਪਕ ਪੂਰੇ ਕਰਨ ਲਈ ਲਗਾਤਾਰ ਯਤਨਸ਼ੀਲ ਹਾਂ। ਉਨ੍ਹਾਂ ਕਿਹਾ ਕਿ ਸਾਰੀਆਂ ਬਦਲੀਆਂ ਅਤੇ ਨਿਯੁਕਤੀਆਂ ਨਿਰੋਲ ਮੈਰਿਟ ਦੇ ਆਧਾਰ ਤੇ ਕੀਤੀਆਂ ਜਾ ਰਹੀਆਂ ਹਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news