April 10, 2026 4:24 pm

ਵਿਸ਼ਵ ਸਾਇਕਲ ਦਿਵਸ ਮੌਕੇ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਸਾਇਕਲ ‘ਤੇ ਆਏ ਮੁਲਾਜ਼ਮ 

Share:

ਦਲਜੀਤ ਕੌਰ/ਸੰਗਰੂਰ, 3 ਜੂਨ, 2023: ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ‘ਵਿਸ਼ਵ ਸਾਇਕਲ ਦਿਵਸ’ ਮੌਕੇ ਜ਼ਿਲ੍ਹੇ ਅਧੀਨ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਮੁਲਾਜ਼ਮ ਸਾਇਕਲ ਚਲਾ ਕੇ ਆਪਣੀ ਡਿਊਟੀ ‘ਤੇ ਆਏ ਤੇ ਸਾਇਕਲ ਰੈਲੀਆਂ ਕੱਢੀਆਂ ਗਈਆਂ।ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ‘ਸਿਹਤ ਲਈ ਸਾਇਕਲ’ ਥੀਮ ਅਧੀਨ ਜ਼ਿਲ੍ਹੇ ਦੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਖੇ ਸਾਇਕਲਿੰਗ ਦੀ ਮਹੱਤਤਾ ਸਬੰਧੀ ਆਮ ਲੋਕਾ ਨੂੰ ਜਾਗਰੂਕ ਕਰਨ ਲਈ ਸਾਇਕਲ ਰੈਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਸੂਗਰ, ਹਾਇਪਰਟੈਂਸ਼ਨ, ਦਿਲ ਦੀਆਂ ਬਿਮਾਰੀਆਂ ਦੇ ਮਰੀਜਾਂ ਦੀ ਗਿਣਤੀ ਕਾਫੀ ਵਧ ਚੁੱਕੀ ਹੈ ਜਿਸਦਾ ਮੁੱਖ ਕਾਰਨ ਸਰੀਰਕ ਕਸਰਤ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਜੇ ਇਨਸਾਨ ਰੋਜ਼ਾਨਾ ਕਸਰਤ ਕਰੇ ਤਾਂ ਗੈਰ ਸੰਚਾਰੀ ਬਿਮਾਰੀਆਂ ਦਾ ਖਤਰਾ ਨਾ ਸਿਰਫ ਘਟ ਜਾਂਦਾ ਹੈ ਸਗੋਂ ਕਸਰਤ ਨਾਲ ਇਨ੍ਹਾਂ ਬਿਮਾਰੀਆਂ ਦੇ ਮਰੀਜ਼ ਤੰਦਰੁਸਤ ਤੇ ਸਿਹਤਮੰਦ ਜੀਵਨ ਜਿਉਂਦੇ ਹਨ।
ਉਨ੍ਹਾਂ ਕਿਹਾ ਕਿ ਸਾਇਕਲ ਸਰੀਰਕ ਕਸਰਤ ਦਾ ਵਧੀਆ, ਸੌਖਾ ਤੇ ਸਸਤਾ ਸਾਧਨ ਹੋਣ ਕਾਰਨ ਸਮੁੱਚੀ ਦੁਨੀਆਂ ‘ਚ ਇਸ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ ਅਤੇ ਲੋਕ ਸਾਇਕਲਿੰਗ ਨੂੰ ਕਸਰਤ ਲਈ ਤਵੱਜੋ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਸਾਇਕਲ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦਿਆਂ ਹੋਰ ਵਾਹਨਾਂ ਦੀ ਥਾਂ ਵੱਧ ਤੋਂ ਵੱਧ ਸਾਇਕਲ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਇਕਲ ਸਿਰਫ਼ ਇਨਸਾਨ ਨੂੰ ਤੰਦਰੁਸਤ ਤੇ ਫਿੱਟ ਹੀ ਨਹੀਂ ਰੱਖਦਾ, ਸਗੋਂ ਇਸ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਵਾਤਾਵਰਣ ਸਾਫ ਰਹਿੰਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਰੋਜ਼ਾਨਾ ਜੀਵਨ ਵਿੱਚ ਵੱਧ ਤੋਂ ਵੱਧ ਸਾਇਕਲ ਦੀ ਵਰਤੋਂ ਕਰਨ ਤਾਂ ਜੋ ਗੈਰ ਸੰਚਾਰੀ ਬੀਮਾਰੀਆਂ ਤੋਂ ਬਚਿਆ ਜਾ ਸਕੇ ਤੇ ਤੰਦਰੁਸਤ ਜੀਵਨ ਬਤੀਤ ਕੀਤਾ ਦਾ ਸਕੇ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਬਲਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿਗਲਾ ਸਮੇਤ ਹੋਰ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news