
ਹੁਸ਼ਿਆਰਪੁਰ ,30 ਮਈ (ਤਰਸੇਮ ਦੀਵਾਨਾ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਟੀਮ ਨੇ ਅੱਜ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿਚ ਹੁਸ਼ਿਆਰਪੁਰ ਵਿਖੇ ਨਹਿਰੀ ਵਿਭਾਗ ਦੇ ਐੱਸ.ਈ.ਦੇ ਦਫਤਰ ਸਾਹਮਣੇ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਇਸ ਮੌਕੇ ਜ਼ਿਲਾ ਪ੍ਰਧਾਨ ਭੁੱਲਾ ਨੇ ਜਥੇਬੰਦੀ ਦੀਆਂ ਮੰਗਾਂ ਹੱਕ ਵਿਚ ਆਵਾਜ ਬੁਲੰਦ ਕੀਤੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਅਬਾਦਕਾਰ ਕਿਸਾਨਾਂ ਕੋਲੋਂ ਜਮੀਨ ਖੋਹਣ ਦੇ ਬਿਆਨ ਦਾ ਤਿੱਖਾ ਵਿਰੋਧ ਕਰਦੇ ਹੋਏ ਆਖਿਆ ਕਿ ਜਥੇਬੰਦੀ ਅਜਿਹਾ ਨਹੀਂ ਹੋਣ ਦੇਵੇਗੀ | ਭੁੱਲਾ ਨੇ ਆਖਿਆ ਕਿ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੇਣ ਅਤੇ ਧਰਤੀ ਹੇਠਲੇ ਪਾਣੀ ਪ੍ਰਦੂਸ਼ਣ ਤੋਂ ਬਚਾਉਣ ਦੇ ਉਪਰਾਲੇ ਕਰਨ ਲਈ ਆਖਿਆ | ਉਨ੍ਹਾਂ ਆਖਿਆ ਕਿ ਪੰਜਾਬ ਦੀ ਵਾਹੀਯੋਗ ਜਮੀਨ ਵਿਚ ਨਹਿਰੀ ਪਾਣੀ ਵੰਡ ਲਈ ਖਾਸ ਉੱਦਮ ਕਰਕੇ ਹੋਏ ਸਰਕਾਰ ਫ਼ੰਡ ਜਾਰੀ ਕਰੇ, ਧਰਤੀ ਹੇਠ ਪਾਣੀ ਰਿਚਾਰਜ ਕਰਨ, ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਕੇ ਉਹ ਪਾਣੀ ਸਿੰਚਾਈ ਲਈ ਵਰਤਿਆ ਜਾਵੇ,ਪੰਜਾਬ ਦੇ ਪਾਣੀਆਂ ਦੋ ਦੂਜੇ ਰਾਜਾ ਨਾਲ ਵੰਡ ਪ੍ਰਵਾਨਿਤ ਵਿਗਿਆਨਕ ਸਿਧਾਂਤਾ ਅਨੁਸਾਰ ਰਿਪੇਰੀਅਨ ਰਾਜ ਬੇਸਨ ਰਾਜ ਸਿਧਾਂਤ ਅਨੁਸਾਰ ਕੌਮਾਂਤਰੀ ਕਾਨੂੰਨ ਮੁਤਾਬਿਕ ਕੀਤੀ ਜਾਵੇ | ਪਾਣੀ ਦੇ ਸੋਮਿਆਂ ਤੇ ਕਾਰਪੋਰੇਟ ਦਾ ਕਬਜ਼ਾ ਨਾ ਕਰਨ ਦਿੱਤਾ ਜਾਵੇ,ਧਰਤੀ ਹੇਠਲੇ ਪਾਣੀ ਨੂੰ ਜਹਰੀਲਾ ਕਰ ਰਹੀਆਂ ਫੈਕਟਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ,ਬੀ.ਬੀ.ਐੱਮ.ਬੀ. ਦਾ ਕੰਟਰੋਲ ਪੰਜਾਬ ਨੂੰ ਸੌਂਪਿਆ ਜਾਵੇ,ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ,ਝੋਨੇ ਦੇ ਸੀਜਨ ਵਿਚ ਅਰਜੀ ਮੋਗੇ ਦਿੱਤੇ ਜਾਣ ਅਤੇ ਪੱਕੀਆਂ ਨਹਿਰਾਂ ਥੱਲੇ ਤਰਪਾਲ ਨਾਲ ਪਾਈ ਜਾਵੇ | ਇਸ ਮੌਕੇ ਕਸ਼ਮੀਰ ਸਿੰਘ ਫੱਤਾ ਕੁੱਲਾ,ਹਰਬੰਸ ਸਿੰਘ,ਤਰਲੋਕ ਸਿੰਘ,ਉਪਦੇਸ਼ ਸਿੰਘ,ਗੁਰਜੰਟ ਸਿੰਘ,ਸਤਨਾਮ ਸਿੰਘ ਜੈਮਲ ਸਿੰਘ,ਡਾਕਟਰ ਸੁਰਿੰਦਰ ਸਿੰਘ,ਨਿਸ਼ਾਨ ਸਿੰਘ,ਅਜੀਤ ਸਿੰਘ,ਕਮਲਜੀਤ ਕੌਰ,ਬੀਨਾ,ਸੁਖਵਿੰਦਰ ਕੌਰ, ਸ਼ਾਮ ਸਿੰਘ ਸ਼ਾਮਾਂ,ਅਰਵਿੰਦਰ ਸਿੰਘ ਰਾਣਾ,ਸਰਪੰਚ ਲਖਵੀਰ ਸਿੰਘ,ਹਰਪਿੰਦਰ ਸਿੰਘ ਬੱਬੀ,ਲੱਖੀ ਰੜਾ,ਸ਼ਿੰਗਾਰਾ ਸਿੰਘ,ਸਰਪੰਚ ਜਸਵੀਰ ਸਿੰਘ, ਮਲਕੀਤ ਸਿੰਘ ਟਾਹਲੀ,ਨੀਤੂ, ਅਮਨਦੀਪ ਕੌਰ,ਸ਼ੁਕੁੰਤਲਾ,ਕਮਲਜੀਤ ਕੌਰ,ਕਿਰਨ ਬਾਲਾ,ਨੀਲਮ,ਸੰਤੋਸ਼ ਬਾਲਾ, ਬਾਬਾ ਚੰਦ ਸ਼ਾਹ,ਸੰਤੋਸ਼ ਕੁਮਾਰੀ, ਰਾਜ ਰਾਣੀ,ਕਮਲਜੀਤ ਕੌਰ,ਗੁਰਵਿੰਦਰ ਸਿੰਘ ਜੀ,ਬੀ., ਅਮਨਦੀਪ ਕੌਰ,ਜਗਦੀਪ ਸਿੰਘ ਜੱਗੀ ਗਿੱਲ,ਸਤਨਾਮ ਸਿੰਘ ਔਲਖ, ਗੁਰਦੇਵ ਸਿੰਘ ਔਲਖ,ਤਰਸੇਮ ਸਿੰਘ ਢਿੱਲੋਂ,ਜਸਵਿੰਦਰ ਸਿੰਘ ਰੜਾ ਆਦਿ ਮੌਜੂਦ ਸਨ |
ਫੋਟੋ ਕੈਪਸ਼ਨ : ਨਹਿਰੀ ਵਿਭਾਗ ਦੇ ਸਾਹਮਣੇ ਲਾਏ ਧਰਨੇ ਵਿਚ ਸ਼ਾਮਲ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਹੋਰ | ਫੋਟੋ ਅਜਮੇਰ