April 12, 2026 7:27 pm

ਵਿਧਾਇਕ ਘੁੰਮਣ ਦਾ ਪੀ ਏ ਦੱਸ ਕੇ ਠੱਗੀ ਮਾਰਨ ਵਾਲਿਆਂ ਚ ਇੱਕ ਲੜਕੀ ਸਮੇਤ 2 ਲੋਕਾਂ ਨੂੰ ਦਸੂਹਾ ਪੁਲਿਸ ਨੇ ਕੀਤਾ ਕਾਬੂ 

Share:

ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ) ਵਿਧਾਇਕ ਦਸੂਹਾ ਦਾ ਪੀ ਏ ਦੱਸ ਕੇ ਠੱਗੀ ਮਾਰਨ ਵਾਲਿਆਂ ਚ ਇੱਕ ਲੜਕੀ ਸਮੇਤ 2 ਲੋਕਾਂ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਭਲਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਾਊਸ ਨੰਬਰ 888 ਫੇਸ 7 ਮੋਹਾਲੀ ਥਾਣਾ ਮਟੌਰ ਜਿਲਾ ਮੋਹਾਲੀ ਅਤੇ ਨਿਤਾਸ਼ਾ ਰਾਣੀ ਪੁੱਤਰੀ ਦੀਪਕ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਜਿਲਾ ਫਿਰੋਜਪੁਰ ਵਜੋਂ ਹੋਈ ਹੈ। ਸਰਤਾਜ ਸਿੰਘ ਚਾਹਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਹਦਾਇਤ ਅਨੁਸਾਰ ਆਨਲਾਈਨ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨੇ ਸਮੇਤ ਪੁਲਿਸ ਪਾਰਟੀ ਦੇ ਮੁੱਕਦਮਾ ਨੰਬਰ 94 ਧਾਰਾ   419,420,170 ਦੇ ਤਹਿਤ ਥਾਣਾ ਦਸੂਹਾ ਗਗਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਰੀਂਹਪੁਰ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੇ ਬਿਆਨਾ ਤੇ ਦਰਜ  ਕੀਤਾ ਕਿ ਹਲਕਾ ਦਸੂਹਾ ਦੇ ਮੌਜੂਦਾ ਐਮ ਐਲ ਏ  ਕਰਮਵੀਰ ਸਿੰਘ ਘੁੰਮਣ  ਦਾ ਪੀ.ਏ ਹਾਂ ਅਤੇ  25 ਮਈ ਨੂੰ ਵੈਸਟਰ ਯੂਨੀਅਨ ਗਨਪਤ ਟਰੈਵਲ ਦਸੂਹਾ ਦੇ ਮਾਲਕ ਪੁਨੀਤ ਦਾ ਫੋਨ ਆਇਆ ਕਿ ਇਕ ਮੋਬਾਇਲ ਨੰਬਰ $288944475 ਤੋਂ ਫੋਨ ਆਇਆ ਕਿ ਮੈਂ ਐਮ ਐਲ ਏ ਦਸੂਹਾ ਦਾ ਪੀ.ਏ ਬੋਲਦਾ ਹਾਂ ਤੇ ਐਮ ਐਲ ਏ  ਨਾਲ ਗੱਲ ਕਰੋ। ਜਿਸ ਤੋਂ ਉਸਨੇ ਪੁਨੀਤ ਪਾਸੋਂ ਪੈਸਿਆ ਦੀ ਮੰਗ ਕੀਤੀ ਜੋ ਵੈਸਟਨ ਯੂਨੀਅਨ ਗਨਪਤ ਟਰੈਵਲ ਦਸੂਹਾ ਦੇ ਮਾਲਕ ਪੁਨੀਤ ਨੇ ਐਚ ਡੀ ਐਫ ਸੀ ਬੈਕ  ਦੇ ਖਾਤਾ ਨੰਬਰ 00342560007335 (ਆਈ ਐਫ ਐਸ ਸੀ 34) ਵਿੱਚ 1000/-ਰੁਪਏ ਪਾ ਦਿੱਤੇ ।
ਜਿਸ ਤੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵਲੋਂ  ਬਲਬੀਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਦਸੂਹਾ ਦੀ ਨਿਗਰਾਨੀ ਹੇਠ ਉਕਤ ਵਾਰਦਾਤ ਸਬੰਧੀ ਐਚ ਡੀ ਐਫ ਸੀ ਬੈਕ ਦੇ ਖਾਤਾ ਨੰਬਰ 00312560007335 (ਆਈ ਐਫ ਐਸ ਸੀ ਐਚ ਡੀ ਐਫ ਸੀ 34) ਨੂੰ ਵੈਰੀਫਾਈ ਕਰਨ ਅਤੇ ਮੋਬਾਇਲ ਨੰਬਰ 8288944475 ਹਿਊਮਨ ਸੋਰਸ ਅਤੇ ਟੈਕਨੀਕਲ ਸਪੋਰਟ ਦੀ ਮਦਦ ਨਾਲ ਪਤਾ ਲੱਗਾ ਉਕਤ ਖਾਤਾ ਨੰਬਰ ਤਿਰੁਪਤ ਅਰੀਅਲਸ  ਦੇ ਨਾਮ ਘਰ ਅਤੇ ਹਿਊਮਨ ਸੋਰਸ ਅਤੇ ਟੈਕਨੀਕਲ ਸਪੋਰਟ ਦੀ ਮਦਦ ਨਾਲ ਪਤਾ ਲੱਗਾ ਕਿ ਦੋਸ਼ੀ ਵਾਰ ਵਾਰ ਆਪਣਾ ਰਹਿਣ ਦਾ ਸਥਾਨ ਬਦਲ ਰਿਹਾ ਸੀ। ਜਿਸਤੇ ਉਸਦੀ ਲੁਕੇਸ਼ਨ ਦਾ ਪਿੱਛਾ ਕਰਦੇ ਪੁਲਿਸ ਪਾਰਟੀ ਪਹਿਲਾਂ ਲੁਧਿਆਣਾ ਅਤੇ ਫਿਰ ਦਿੱਲੀ ਪਹੁੰਚੀ ਜਿੱਥੇ ਦੋਸ਼ੀ ਭਲਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਾਊਸ ਨੰਬਰ 888 ਫੇਸ 7 ਮੋਹਾਲੀ ਥਾਣਾ ਮਟੌਰ ਜਿਲਾ ਮੋਹਾਲੀ ਅਤੇ ਨਿਤਾਸ਼ਾ ਰਾਣੀ ਪੁੱਤਰੀ ਦੀਪਕ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਜਿਲਾ ਫਿਰੋਜਪੁਰ ਦੀ ਲੀਨਾ ਹੋਟਲ ਦੀ ਬਾਂਰਵੀਂ ਮੰਜਿਲ ਦੇ ਕਮਰਾ ਨੰਬਰ 1925 ਵਿਚ ਠਹਿਰੇ ਹੋਏ ਸਨ। ਜਿਹਨਾਂ ਨੂੰ ਉੱਥੋ  ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਸ੍ਰੀ ਮਤੀ ਬਲਜਿੰਦਰ ਕੌਰ ਜੇ ਐਮ ਆਈ ਸੀ  ਦਸੂਹਾ  ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਹਨਾਂ ਨੇ 1 ਦਿਨ ਦਾ ਪੁਲਿਸ ਰਿਮਾਂਡ ਦਿੱਤਾ।ਜਿਸਤੇ ਦੋਸ਼ੀ ਭੁਪਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਾਊਸ ਨੰਬਰ 888 ਫੇਸ 7 ਮੋਹਾਲੀ ਥਾਣਾ ਮਟਿੰਗ ਜਿਲਾ ਮੁਹਾਲੀ ਨੇ ਵੱਖ ਵੱਖ ਥਾਵਾਂ ਤੇ ਠੱਗੀਆ ਮਾਰੀਆ ਸਨ ਅਤੇ ਇਸਦੇ ਖਿਲਾਫ ਇੱਕ ਹੋਰ ਮੁਕਦਮੇ ਸਬੰਧੀ ਜਾਣਕਾਰੀ ਮਿਲੀ ਹੈ। ਜੋ ਇਸ ਮਾਮਲੇ ਕੰਵਰ ਵਿਜੇ ਪ੍ਰਤਾਪ,ਆਈ ਪੀ ਐਸ  ਸਾਬਕਾ ਆਈ ਜੀ  ਪੁਲਿਸ ਅਫਸਰ ਅਤੇ ਮੌਜੂਦਾ ਐਮ ਐਲ ਏ ਅਮ੍ਰਿਤਸਰ ਦਾ ਨਾਮ ਲੈ ਕਿ  ਉੱਕਤ ਨੰਬਰ ਰਾਹੀਂ ਹੀ ਠੱਗੀ ਮਾਰੀ ਗਈ ਹੈ। ਜਿਸ ਸਬੰਧੀ ਮੁਕਦਮਾ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਸਿਟੀ ਉੱਕਤ ਮੋਬਾਇਲ ਨੰਬਰ 8288944475 ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news