February 22, 2026 7:14 pm

ਸੁਨਾਮ ਸ਼ਹਿਰ ਵਿੱਚ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਵਿਅਕਤੀ ਪੁਲਿਸ ਵੱਲੋਂ ਗ੍ਰਿਫਤਾਰ

Share:

ਦਲਜੀਤ ਕੌਰ/ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 28 ਮਈ, 2023: ਐਸ.ਐਸ.ਪੀ ਸ੍ਰੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਸੁਨਾਮ ਸ਼ਹਿਰ ਵਿਖੇ ਪਿਛਲੇ ਸਮੇਂ ਤੋਂ ਹੋ ਰਹੀਆਂ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 03 ਕ੍ਰਿਮੀਨਲ ਗ੍ਰਿਫਤਾਰ ਕਰਕੇ ਖੋਹ ਕੀਤੇ 15 ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ ਹਨ।
ਸ੍ਰੀ ਸੁਰੇਂਦਰ ਲਾਂਬਾ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27.05.2023 ਨੂੰ ਸ:ਥ: ਕ੍ਰਿਸ਼ਨ ਕੁਮਾਰ ਥਾਣਾ ਸਿਟੀ ਸੁਨਾਮ ਨੂੰ ਮੁਖਬਰੀ ਮਿਲੀ ਕਿ ਤੁਸ਼ਾਰ ਕੁਮਾਰ ਉਰਫ ਦੇਬੂ ਪੁੱਤਰ ਵਿੱਕੀ ਵਾਸੀ ਸਾਧਾ ਵਾਲਾ ਮੁਹੱਲਾ ਇੰਦਰਾ ਬਸਤੀ ਸੁਨਾਮ, ਸਨੀ ਕੁਮਾਰ ਪੁੱਤਰ ਫੂਲ ਕੁਮਾਰ ਵਾਸੀ ਵਾਰਡ ਨੰਬਰ 20 ਇੰਦਰਾ ਬਸਤੀ ਸੁਨਾਮ ਅਤੇ ਮਾਉਂਟੀ ਕੁਮਾਰ ਪੁੱਤਰ ਸੁਖਵਿੰਦਰ ਕੁਮਾਰ ਵਾਸੀ ਵਾਰਡ ਨੰਬਰ 20 ਇੰਦਰਾ ਬਸਤੀ ਸੁਨਾਮ ਜੋ ਕਿ ਕਥਿਤ ਤੌਰ ‘ਤੇ ਰਾਹਗੀਰਾਂ ਪਾਸੋਂ ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਦੇ ਆਦੀ ਹਨ ਜਿਸ ਤੇ ਮੁਕੱਦਮਾ ਨੰਬਰ 117 ਮਿਤੀ 27-05-2023 ਅ/ਧ 379B, 411, 34 ਹਿੰ:ਡੰ: ਥਾਣਾ ਸਿਟੀ ਸੁਨਾਮ ਬਰਖਿਲਾਫ ਤੁਸ਼ਾਰ ਕੁਮਾਰ ਉਰਫ ਦੇਬੂ, ਸਨੀ ਕੁਮਾਰ ਅਤੇ ਮਾਊਟੀ ਕੁਮਾਰ ਖ਼ਿਲਾਫ਼ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਐਸਐਸਪੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ ਖੋਹ ਕੀਤੇ 15 ਮੋਬਾਇਲ ਫੋਨ ਬਰਾਮਦ ਕਰਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news