
ਦਲਜੀਤ ਕੌਰ/ਸੰਗਰੂਰ, 22 ਮਈ, 2023: ਲੋਕ ਹਿਤੈਸੀ ਸਰਕਾਰ ਕਹਾਉਣ ਦਾ ਰਾਜ-ਰੌਲਾ ਪਾਉਣ ਵਾਲੀ ਸਰਕਾਰ ਦਾ ਮੁੱਖ ਮੰਤਰੀ ਵਾਰ-ਵਾਰ ਮੁਲਾਜਮਾਂ ਨੂੰ ਮੀਟਿੰਗਾਂ ਦਾ ਸਮਾਂ ਦੇ ਮੀਟਿੰਗ ਕਰਨ ਤੋਂ ਇਨਕਾਰੀ ਹੋ ਰਿਹਾ ਹੈ। ਅਧਿਆਪਕਾਂ, ਮੁਲਾਜਮਾਂ ਦੀਆਂ ਜਾਇਜ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਜਿਹਨਾਂ ਮੁੱਦਿਆਂ ਤੇ ਅਧਿਆਪਕ ਜਥੇਬੰਦੀਆਂ ਦੀ ਸਿੱੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਸਹਿਮਤੀ ਬਣੀ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਸਹਾਇਕ ਪ੍ਰੈੱਸ ਸਕੱਤਰ ਸਾਥੀ ਕਰਨੈਲ ਸਿੰਘ ਫਿਲੌਰ ਅਤੇ ਪ੍ਰਭਜੀਤ ਸਿੰਘ ਰਸੂਲਪੁਰ ਨੇ ਜਥੇਬੰਦੀ ਦੀ ਸੰਗਰੂਰ ਇਕਾਈ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।
ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਦੇਵੀ ਦਿਆਲ, ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ, ਫਕੀਰ ਸਿੰਘ ਟਿੱਬਾ ਅਤੇ ਸਰਬਜੀਤ ਸਿੰਘ ਪੁੰਨਾਵਾਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਮੂਹ ਅਧਿਆਪਕ ਵਰਗ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਲੱਖਾਂ ਹੀ ਬੱਚਿਆਂ ਨੂੰ ਪੇਸ਼ ਆ ਰਹੀਆਂ ਅਨੇਕਾਂ ਮੁਸ਼ਕਲਾਂ ਤੇ ਜ਼ਿਲ੍ਹੇ ਭਰ ਦੇ ਆਗੂਆਂ ਵੱਲੋਂ ਗੰਭੀਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਮੁੱਦਿਆਂ ਦੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੱਖਾਂ ਹੀ ਮੁਲਾਜ਼ਮਾਂ ਦੀ ਪੁਰਜ਼ੋਰ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਨਾ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕਿਆਂ ਨਾ ਕਰਨਾ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਾ ਕਰਨਾ, ਐੱਨ ਐੱਸ ਕਿਊ ਐੱਫ ਸਕੀਮ ਅਧੀਨ ਭਰਤੀ ਹੋਏ ਠੇਕਾ ਅਧਾਰਤ ਅਧਿਆਪਕਾਂ ਨੂੰ ਰੈਗੂਲਰ ਵੋਕੇਸ਼ਨਲ ਸਟਰੀਮ ਅੰਦਰ ਪੱਕਿਆ ਨਾ ਕਰਨਾ, ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਅਧਿਆਪਕਾਂ ਦੀਆਂ ਹਰ ਕਾਡਰ ਦੀਆਂ ਤਰੱਕੀਆਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਰੱਖਣਾ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਦੌਰਾਨ ਖੇਡ ਨੀਤੀਆਂ ਦਾ ਵਾਰ ਵਾਰ ਬਦਲਣਾ, ਸਮੇਂ ਸਿਰ ਸਕੂਲ ਦੇ ਬੱਚਿਆਂ ਨੂੰ ਸਾਰੀਆਂ ਕਿਤਾਬਾਂ ਦਾ ਨਾ ਮਿਲਣਾ ਅਤੇ ਸਕੂਲੀ ਵਿਿਦਆਰਥੀਆਂ ਦੇ ਵਜ਼ੀਫਿਆ ਦੀ ਪ੍ਰਕਿਿਰਆ ਦਾ ਗੁੰਝਲਦਾਰ ਹੋਣਾ ਸਮੇਤ ਅਨੇਕ ਮੁਦਿਆਂ ਤੇ ਗੰਭੀਰ ਚਰਚਾ ਕੀਤੀ ਗਈ।
ਆਗੂਆਂ ਨੇ ਦੱਸਿਆ ਕਿ ਅਧਿਆਪਕ ਮੰਗਾਂ ਮਸਲਿਆਂ ਦਾ ਹੱਲ ਕਰਵਾਉਣ ਲਈ 1 ਜੂਨ ਨੂੰ ਮੌਹਾਲੀ ਜਾ ਰਹੇ ਸਾਂਝੇ ਅਧਿਆਪਕ ਮੋਰਚਾ ਦੇ ਵਫਦ, 28 ਮਈ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਧੂਰੀ ਵਿਖੇ ਕੀਤੀ ਜਾ ਰਹੀ ਰੈਲੀ ਅਤੇ 23 ਮਈ ਨੂੰ ਪਹਿਲਵਾਨਾਂ ਦੇ ਹੱਕ ਵਿੱਚ ਜਾ ਰਹੇ ਪਸਸਫ ਦੇ ਵੱਡੇ ਜਥੇ ਵਿੱਚ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਭਰਵੀਂ ਸਮੂਲੀਅਤ ਕਰੇਗੀ।
ਇਸ ਮੌਕੇ ਪਸਸਫ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਮਾਲਵਿੰਦਰ ਸਿੰਘ ਸੰਧੂ, ਮੈਡਮ ਅਮਰਜੀਤ ਕੌਰ, ਤਰਨਜੀਤ ਕੌਰ, ਸਮੀਤਾ ਗੁਪਤਾ, ਹਰਪ੍ਰੀਤ ਕੌਰ, ਹਰਜੀਤ ਸਿੰਘ ਗਲਵੱਟੀ, ਗੁਰਲਾਭ ਸਿੰਘ ਆਲੋਅਰਖ, ਅਮਨ ਪਾਪੜਾ, ਸੀਤਲ ਕੁਮਾਰ, ਹਰਬੰਸ ਸਿੰਘ, ਹਰਦੀਪ ਸਿੰਘ, ਪ੍ਰਿੰਸ ਸਿੰਗਲਾ, ਨਰਿੰਦਰ ਕੁਮਾਰ, ਗੁਰਬਖਸ ਸਿੰਘ, ਬੂਟਾ ਖਾਂ, ਅਮਰਪਾਲ ਸਿੰਘ, ਜਗਦੀਪ ਸਿੰਘ, ਹਰੀਸ ਕੁਮਾਰ, ਬਲਵਿੰਦਰ ਸਿੰਘ, ਰਾਜਪਾਲ ਸਿੰਘ, ਸੰਜੀਵ ਕੁਮਾਰ, ਸੌਰਭ ਜੋਸ਼ੀ, ਲਖਵਿੰਦਰ ਜੋਸ਼ੀ, ਸੋਨੂੰ, ਹਰਦੀਪ ਸਿੰਘ, ਗੁਰਸ਼ਰਨ ਸਿੰਘ, ਗੁਰਦੀਪ ਸਿੰਘ, ਜੀਵਨ ਸਿੰਘ, ਸੰਦੀਪ ਸਿੰਘ, ਅਮਿਤ ਬਾਂਸਲ, ਮਨਪ੍ਰੀਤ ਸਿੰਘ, ਰਾਮ ਸਿੰਘ, ਸੁਰੇਸ ਕੁਮਾਰ, ਬਾਰਾ ਸਿੰਘ, ਨਿਰਮਲ ਸਿੰਘ, ਰਣਬੀਰ ਕੁਮਾਰ, ਗੁਰਜੰਟ ਸਿੰਘ, ਮੁਖਤਿਆਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।
ਫੋਟੋ: ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਅਧਿਆਪਕ।