February 22, 2026 11:43 am

ਭਾਰਤ ਦੀ ਇੱਕ ਇੰਚ ਜ਼ਮੀਨ ’ਤੇ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ: ਸ਼ਾਹ

Share:

ਕਿਬਿਥੂ, 10 ਅਪਰੈਲ/ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਉਹ ਯੁੱਗ ਹੁਣ ਗਿਆ ਜਦ ਭਾਰਤ ਦੀ ਜ਼ਮੀਨ ’ਤੇ ਕੋਈ ਵੀ ਕਬਜ਼ਾ ਕਰ ਸਕਦਾ ਸੀ, ਅੱਜ ਇਸ ਦੀ ਸਰਹੱਦ ਵੱਲ ਦੇਖਣ ਦੀ ਕੋਈ ਹਿੰਮਤ ਤੱਕ ਨਹੀਂ ਕਰ ਸਕਦਾ। ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਕਿਬਿਥੂ ਵਿਚ ‘ਵਾਇਬ੍ਰੈਂਟ ਵਿਲੇਜ’ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਕਿਹਾ ਕਿ ਥਲ ਸੈਨਾ ਤੇ ਭਾਰਤ-ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੀ ਬਹਾਦਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਕੋਈ ਵੀ ਭਾਰਤ ਦੀ ਇਕ ਇੰਚ ਭੂਮੀ ਉਤੇ ਵੀ ਕਬਜ਼ਾ ਨਹੀਂ ਕਰ ਸਕਦਾ। ਕਿਬਿਥੂ ਭਾਰਤ ਦੇ ਸਭ ਤੋਂ ਪੂਰਬ ’ਚ ਸਥਿਤ ਪਿੰਡ ਹੈ।  ਉਧਰ ਚੀਨ ਨੇ ਅਮਿਤ ਸ਼ਾਹ ਦੇ ਅਰੁਣਾਚਲ ਪ੍ਰਦੇਸ਼ ਦੌਰੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਇਸ ਇਲਾਕੇ ਉਤੇ ਚੀਨੀ ਪ੍ਰਭੂਸੱਤਾ ਦੀ ਉਲੰਘਣਾ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news