February 22, 2026 4:25 pm

ਬੇਮੌਸਮੀ ਬਰਸਾਤ ਕਾਰਨ ਹਰ ਤਰ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਸਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

Share:

ਹੁਸ਼ਿਆਰਪੁਰ, 10 ਅਪ੍ਰੈਲ, (ਤਰਸੇਮ ਦੀਵਾਨਾ) ਕਾਮਰੇਡ ਹਰਕਮਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਦੀ ਅਗਵਾਈ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਨੇ ਸੂਬਾ ਕਮੇਟੀ ਦੇ ਫੈਸਕੇ ਅਨੂਸਾਰ ਅੱਜ ਐਸ.ਡੀ.ਐਮ. ਹੁਸ਼ਿਆਰਪੁਰ ਨੂੰ ਕਣਕ ਸਮੇਤ ਹਾੜੀ ਦੀਆਂ ਸਾਰੀਆਂ ਫਸਲਾਂ, ਸਬਜੀਆਂ ਤੇ ਬਾਗਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਲੈਣ ਲਈ ਮੰਗ ਪੱਤਰ ਦਿੱਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਕਰਜੇ ਦੇ ਜਾਲ ਵਿੱਚ ਫਸੀ ਕਿਸਾਨੀ ਨੂੰ ਜੇਕਰ ਬਚਾਉਣਾ ਹੈ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪਹਿਲ ਦੇ ਅਧਾਰ ਤੇ ਅੱਗੇ ਆ ਕਿ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥੱਲੇ ਵਿਛ ਚੁੱਕੀ ਫਸਲ ਲਈ 50.000/- ਪ੍ਰਤੀ ਏਕੜ ਮੁਆਵਜਾ ਕਾਸਤਕਾਰ ਨੂੰ ਦਿੱਤਾ ਜਾਵੇ। ਹਾੜੀ ਦੀਆਂ ਦੂਸਰੀਆਂ ਫਸਲਾਂ ਜਿਵੇਂਕਿ ਸਰੋਂ, ਦਾਲਾਂ, ਮੱਕੀ ਲਈ 40.000/- ਰੁਪਏ ਪ੍ਰਤੀ ਏਕੜ, ਆਲੂ, ਟਮਾਟਰਅਤੇ ਹੋਰ ਸਬਜੀਆਂ ਲਈ 60,000/-ਰੁਪਏ ਪ੍ਰਤੀ ਏਕੜ, ਕਿੰਨੂ ਸਮੇਤ ਹੋਰ ਬਾਗਾਂ ਲਈ 80,000 – 1,00,000/- ਰੁਪਏ ਪ੍ਰਤੀ ਏਕੜ ਮੇਆਵਜਾ ਦਿੱਤਾ ਜਾਵੇ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਕਣਕ ਦੀ ਖਕਕ੍ਰੀਦ ਬਿਨਾਂ ਸ਼ਰਤ ਕਿਸੇ ਕਟੌਤੀ ਤੇ ਪੂਰੇ ਮੁੱਲ ਭਾਵ 2125/- ਰੁਪਏ ਪ੍ਰਤੀ ਕੁਵਿੰਟਲ ਦੇ ਰੇਟ ਤੇ ਖ੍ਰੀਦੀ ਜਾਵੇ, ਸ਼ੈਲਰਾਂ ਨੂੰ ਦਿੱਤਾ ਮੰਡੀ ਦਾ ਦਰਜਾ ਰੱਦ ਕੀਤਾ ਜਾਵੇ, 500/- ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾਵੇ, ਖੇਤ ਮਜਦੂਰ ਪਰਿਵਾਰਾਂ ਨੂੰ ਪੰਜ ਕੁਵਿੰਟਲ ਅਨਾਜ ਪ੍ਰਤੀ ਪਰਿਵਾਰ ਦਿੱਤਾ ਜਾਵੇ, ਗਰਦਾਵਰੀ ਦਾ ਕੰਮ ਟੇਜ ਕੀਤਾ ਜਾਵੇ। ਉਪਰੋਕਤ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਐਸ.ਕੇ.ਐਮ. ਵਿੱਚ ਸ਼ਾਮਲ ਜੱਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੁਰ ਹੋਵੇਗੀ। ਮੰਗ ਪੱਤਰ ਦੇਣ ਸਮੇਂ ਸ੍ਰੀ ਸੁਰਜ ਪ੍ਰਕਾਸ਼ ਮਰੂਲੇ, ਪਰਮਿੰਦਰ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ ਸਤੌਰ, ਗੁਰਦਰਸ਼ਨ ਸਿੰਘ, ਸਰਬਜੀਤ ਸਿੰਘ ਖਾਖਲੀ, ਜਗਤਾਰ ਸਿੰਘ, ਗੁਰੋਂ, ਘੁੱਗੀ ਪਿੰਡ ਕੱਕੋਂ, ਮਨਜੀਤ ਸਿੰਘ ਨੰਬਰਦਾਰ ਖਾਨਪੁਰ ਅਤੇ ਹੋਰ ਹਾਜਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news