
ਹੁਸ਼ਿਆਰਪੁਰ 10 ਅਪ੍ਰੈਲ (ਤਰਸੇਮ ਦੀਵਾਨਾ) ਮਾਉਂਟਵੀਉ ਕਨਸੈੰਟ ਸਕੂਲ ਜਹਾਨ ਖੇਲਾਂ ਵਿਖੇ 2022/23 ਪੰਜਵੀਂ ਕਲਾਸ ਦਾ ਰਿਜ਼ਲਟ 100% ਨਿਕਲਿਆ ਜਿਸ ਵਿੱਚ ਪੰਜਵੀ ਕਲਾਸ ਦੇ ਵਿਦਿਆਰਥੀਆਂ ਵਿੱਚ ਹਰਲੀਨ ਕੌਰ ਨੇ ਫਸਟ ਪੁਜੀਸ਼ਨ 97% ਨਾਲ ਪ੍ਰਾਪਤ ਕੀਤੀ ਇਸੇ ਤਰਾਂ ਸੈਕਿੰਡ ਪੁਜੀਸ਼ਨ ਦੀਕਸ਼ਾ ਨੇ 96% ਅਤੇ ਤੀਸਰਾ ਸਥਾਨ ਬਿਕਰਾਂਤ 91% ਨਾਲ ਪ੍ਰਾਪਤ ਕੀਤੀ ਇਸ ਮੌਕੇ ਸਕੂਲ ਦੇ ਡਿਪਟੀ ਡਾਇਰੈਕਟਰ ਇਕਨਾਮ ਸਿੰਘ ਨੇ ਸਕੂਲ ਵਿੱਚ ਵਧੀਆ ਰਿਜ਼ਲਟ ਆਉਣ ਤੇ ਵਧਾਈਆਂ ਦਿੱਤੀਆਂ ਅਤੇ ਟੀਚਰ ਸਹਿਬਾਨ ਨੂੰ ਵਧੀਆ ਸਿਕਸ਼ਾ ਦੇਣ ਤੇ ਸ਼ਾਬਾਸ਼ ਦਿੱਤੀ ਉਹਨਾ ਦੱਸਿਆ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਅੰਦਰ ਬਣਿਆ ਸਕੂਲ ਜਿੱਥੇ ਇੱਕ ਵਧੀਆ ਸ਼ਿਕਸ਼ਾ ਦਿੰਦਾ ਹੈ ਉੱਥੇ ਸਭ ਸਕੂਲਾਂ ਨਾਲੋਂ ਘੱਟ ਫੀਸ ਅਤੇ ਵਧੀਆ ਸਹੂਲਤਾਂ ਨਾਲ ਇਸ ਪੱਛੜੇ ਇਲਾਕੇ ਅੰਦਰ ਆਪਣੀਆ ਸੇਵਾਵਾਂ ਦੇ ਰਿਹਾ ਹੈ ਉਹਨਾ ਦੱਸਿਆ ਕਿ ਸਕੂਲ ਅੰਦਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ੁਸੋਭਿਤ ਹਨ ਜਿਥੇ ਬੱਚਿਆਂ ਨੂੰ ਧਾਰਮਿਕ ਵਿਦਿਆ ਦਿੱਤੀ ਜਾਂਦੀ ਹੈ ਕਿਸ ਤਰਾਂ ਗੁਰੂ ਜੀ ਦਾ ਸਤਿਕਾਰ ਕਰਨਾ ਹੈ ਉਹ ਵੀ ਸਿਖਾਇਆ ਜਾਂਦਾ ਹੈ ।