February 22, 2026 8:33 pm

ਪੁਲਿਸ ਨੇ 240 ਨਸ਼ੀਲੀਆ ਗੋਲੀਆਂ ਸਮੇਤ ਕੀਤਾ ਇੱਕ ਵਿਅਕਤੀ ਗ੍ਰਿਫਤਾਰ ।

Share:

ਹੁਸ਼ਿਆਰਪੁਰ 4 ਅਪ੍ਰੈਲ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ, ਸੀਨੀਅਰ ਪੁਲਿਸ ਕਪਤਾਨ,  ਹੁਸ਼ਿਆਰਪੁਰ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਬਜੀਤ ਸਿੰਘ ਬਾਹੀਆ ਐਸ.ਪੀ.(ਇੰਨਵੈਸਟੀਗੇਸ਼ਨ) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਤੇ  ਪਲਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੀ ਯੋਗ ਰਹਿਨੁਮਾਈ ਹੇਠ ਐਸ ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏ ਐਸ ਆਈ ਤਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਕਰਦੇ ਪ੍ਰਭਾਤ ਚੌਕ ਤੋ ਗੋਰਮਿੰਟ ਕਾਲਜ ਵੱਲ ਨੂੰ ਜਾ ਰਹੇ ਸੀ ਤਾ ਸਾਹਮਣੇ ਇੱਕ ਨੌਜਵਾਨ ਸਕੂਟਰੀ ਨੰਬਰ PB- 07-AT-8719 ਰੰਗ ਚਿੱਟਾ ਤੇ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਨੂੰ ਯਕਦਮ ਪਿੱਛੇ ਨੂੰ ਮੋੜਨ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੰਜੀਵ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਮਕਾਨ ਨੰਬਰ 815 ਗਲੀ ਨੰਬਰ 2 ਮੁਹੱਲਾ ਬਾਹਾਦਰਪੁਰ ਥਾਣਾ ਸਿਟੀ ਹਾਲ ਵਾਸੀ ਨਜਦੀਕ ਪਟਿਆਲ ਮੈਡੀਕਲ ਸਟੋਰ ਫਤਿਹਗੜ ਚੁੰਗੀ ਥਾਣਾ ਸਿਟੀ ਹੁਸਿਆਰਪੁਰ ਦੱਸਿਆ ਉਕਤ ਵਿਅਕਤੀ  ਪਾਸੋਂ 240 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿਸ ਤੇ  ਸੰਜੀਵ ਕੁਮਾਰ ਉਕਤ ਦੇ ਖਿਲਾਫ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਮੁਲਾਜਮਾ ਨੇ ਦੱਸਿਆ ਕਿ ਸੰਜੀਵ ਕੁਮਾਰ ਉਕਤ ਖਿਲਾਫ ਪਹਿਲਾਂ ਵੀ ਮੁਕੱਦਮਾ ਐਨ ਡੀ ਪੀ ਐਸ ਐਕਟ ਥਾਣਾ ਸਦਰ ਹੁਸ਼ਿਆਰਪੁਰ ਅਤੇ  ਐਨ ਡੀ ਪੀ ਐਸ ਐਕਟ ਥਾਣਾ ਸਿਟੀ ਹੁਸ਼ਿਆਰਪੁਰ ਦਰਜ ਹਨ।ਉਕਤ ਵਿਅਕਤੀ  ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਤੋ ਡੂੰਘਾਈ ਨਾਲ ਪੁਛਗਿੱਛ ਕਰਕੇ ਪਤਾ ਲਾਇਆ ਜਾਵੇਗਾ ਕਿ ਇਹ ਨਸ਼ੀਲੀਆਂ ਗੋਲੀਆਂ ਕਿਥੋ ਲੈ ਕੇ ਆਇਆ ਸੀ ਤੇ ਕਿਹਨਾ ਨੂੰ ਵੇਚਣੀਆਂ ਸੀ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news